ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤਪਾਲ ਕੌਰ ਨੇ ਅਹੁਦਾ ਸੰਭਾਲਿਆ
ਡਾ. ਅੰਮ੍ਰਿਤਪਾਲ ਕੌਰ ਨੇ ਸੰਭਾਲਿਆ ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਅਹੁਦਾ, ਇਲਾਕੇ ’ਚ ਖ਼ੁਸ਼ੀ ਦੀ ਲਹਿਰ
Publish Date: Wed, 22 Apr 2026 03:39 PM (IST)
Updated Date: Wed, 22 Apr 2026 03:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਸਿਹਤ ਵਿਭਾਗ ਵੱਲੋਂ ਡਾ. ਅੰਮ੍ਰਿਤਪਾਲ ਕੌਰ ਨੂੰ ਪਿਛਲੇ ਦਿਨੀਂ ਤਰੱਕੀ ਦੇ ਕੇ ਜ਼ਿਲ੍ਹਾ ਸਿਹਤ ਅਫ਼ਸਰ ਬਣਾਇਆ ਗਿਆ। ਡਾ. ਅੰਮ੍ਰਿਤਪਾਲ ਕੌਰ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸਿਹਤ ਅਫ਼ਸਰ ਲੱਗਣ ਤੇ ਸੀਐਚਸੀ ਆਲਮਵਾਲਾ ਦੇ ਸਮੂਹ ਸਟਾਫ ਵੱਲੋਂ ਅਤੇ ਮਲਟੀਪਰਪਜ਼ ਕੇਡਰ ਦੀ ਮੁੱਖ ਜਥੇਬੰਦੀ ਮ.ਪ.ਹੈਲਥ ਇੰਮ. ਯੂਨੀਅਨ ਮੇਲ ਫੀਮੇਲ ਪੰਜਾਬ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਆਲਮਵਾਲਾ ਨੇ ਵਧਾਈ ਦਿੱਤੀ। ਡਾ. ਇਕਬਾਲ ਸਿੰਘ ਤੇ ਡਾ. ਅਰਪਣ ਸਿੰਘ ਨੇ ਕਿਹਾ ਕਿ ਡਾ. ਅੰਮ੍ਰਿਤਪਾਲ ਕੌਰ ਨਿੱਘੇ ਤੇ ਸ਼ਾਂਤ ਸੁਭਾਅ ਵਾਲੇ ਹਨ। ਉਹ ਆਪਣੇ ਕੰਮ ’ਚ ਪੂਰੇ ਮਾਹਿਰ ਤੇ ਡਿਊਟੀ ਦੇ ਪਾਬੰਦ ਹਨ। ਉਨ੍ਹਾਂ ਦੇ ਤਜ਼ਰਬੇ ਦਾ ਸਿਹਤ ਵਿਭਾਗ ਨੂੰ ਫਾਇਦਾ ਮਿਲੇਗਾ। ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ ਪ੍ਰਧਾਨ ਪੰਜਾਬ ਮ.ਪ ਮੇਲ ਫੀਮੇਲ ਯੂਨੀਅਨ ਨੇ ਕਿਹਾ ਕਿ ਡਾਕਟਰ ਅੰਮ੍ਰਿਤਪਾਲ ਕੌਰ ਵਲੋਂ ਬਹੁਤ ਲੰਮਾ ਸਮਾਂ ਸੀ.ਐਚ.ਸੀ. ਆਲਮਵਾਲਾ ਵਿਖੇ ਬਤੌਰ ਮੈਡੀਕਲ ਅਫ਼ਸਰ ਡਿਊਟੀ ਕੀਤੀ ਅਤੇ ਇਥੋਂ ਦੇ ਸਟਾਫ ਨੂੰ ਹਮੇਸ਼ਾ ਆਪਣੇ ਪਰਿਵਾਰ ਵਾਂਗ ਸਮਝਿਆ ਹੈ ਤੇ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾਂ ਅਣਥੱਕ ਮਿਹਨਤ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਡਾ. ਅੰਮ੍ਰਿਤਪਾਲ ਕੌਰ ਸਿਹਤ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਤੇ ਪੂਰਾ ਖਰਾ ਉਤਰਨਗੇ।