‘ਇਕ ਹੰਭਲਾ ਹੋਰ’ ਤਹਿਤ ਡਾ. ਅੰਬੇਡਕਰ ਪਾਰਕ ਨੂੰ ਪੇਂਟ ਕਰਵਾਉਣ ਦੀ ਸ਼ੁਰੂਆਤ
‘‘ਇਕ ਹੰਭਲਾ ਹੋਰ’’ ਮੁਹਿੰਮ ਅਧੀਨ ਡਾ. ਅੰਬੇਡਕਰ ਪਾਰਕ ਨੂੰ ਪੇਂਟ ਕਰਵਾਉਣ ਦੀ ਸ਼ੁਰੂਆਤ : ਢੋਸੀਵਾਲ
Publish Date: Sun, 05 Apr 2026 03:37 PM (IST)
Updated Date: Sun, 05 Apr 2026 03:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਨਗਰ ਕੌਂਸਲ ਦੀ ਹੱਦ ਅੰਦਰ ਬਣੇ ਡਾ. ਅੰਬੇਡਕਰ ਪਾਰਕ ਦੀ ਦਿਖ ਨੂੰ ਹੋਰ ਸੁਧਾਰਨ ਲਈ ਪੇਂਟ ਅਤੇ ਰੰਗ ਰੋਗਨ ਕਰਨ ਦਾ ਕਾਰਜ ਅੱਜ ਸ਼ੂਰੂ ਕਰ ਦਿੱਤਾ ਗਿਆ ਹੈ। ਮਿਸ਼ਨ ਮੁੱਖੀ ਜਗਦੀਸ਼ ਰਾਏ ਢੋਸੀਵਾਲ ਵੱਲੋਂ ਸ਼ੁਰੂ ਕਰਵਾਏ ਗਏ ਕਾਰਜਾਂ ਮੌਕੇ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪ੍ਰਿੰ: ਕੁਲਵੰਤ ਸ਼ਰਮਾ, ਰਵਿੰਦਰ ਕਟਾਰੀਆ, ਬਲਵੰਤ ਸਿੰਘ ਅਟਵਾਲ, ਜਗਦੀਸ਼ ਕੁਮਾਰ ਬੀਐੱਸਐੱਨਐੱਲ.ਅਤੇ ਗੁਰਪਾਲ ਸਿੰਘ ਪਾਲੀ ਆਦਿ ਮੌਜੂਦ ਸਨ। ਜਿਕਰਯੋਗ ਹੈ ਕਿ ਇਸ ਪਵਿੱਤਰ ਕਾਰਜ ਲਈ ਮਿਸ਼ਨ ਵੱਲੋਂ ‘‘ਇਕ ਹੰਭਲਾ ਹੋਰ’’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਨੂੰ ਆਮ ਲੋਕਾਂ ਵੱਲੋਂ ਤਕੜਾ ਹੁੰਗਾਰਾ ਮਿਲਿਆ ਸੀ। ਇਸ ਨੇਕ ਕਾਰਜ ਲਈ ਸਤਿਕਾਰ ਯੋਗ ਟੀਸੀ ਸਾਹਿਬ ਸਮੇਤ ਪ੍ਰਿੰ. ਕੁਲਵੰਤ ਸ਼ਰਮਾ, ਸੁਖਪਾਲ ਸਿੰਘ, ਕੁਨਾਲ ਢੋਸੀਵਾਲ, ਇੰਜ. ਅਸ਼ੋਕ ਕੁਮਾਰ ਭਾਰਤੀ, ਗੁਰਸੇਵ ਸਿੰਘ, ਸਾਹਿਲ ਕੁਮਾਰ ਹੈਪੀ, ਡਾ. ਸੁਰਿੰਦਰ ਗਿਰਧਰ, ਨਿਰੰਜਣ ਸਿੰਘ ਰੱਖਰਾ, ਵਿਜੇ ਸਿਡਾਨਾ, ਪ੍ਰਦੀਪ ਧੂੜੀਆ, ਹਰਪਿੰਦਰ ਰਾਣਾ, ਰਵਿੰਦਰ ਕਟਾਰੀਆ, ਅਮਰ ਨਾਥ ਸੇਰਸੀਆ, ਪ੍ਰਸ਼ੋਤਮ ਗਿਰਧਰ, ਚੰਦ ਸਿੰਘ ਲੱਧੂਵਾਲਾ, ਹਰਬੰਸ ਸਿੰਘ ਸਿੱਧੂ, ਰਜਿੰਦਰ ਖੁਰਾਣਾ, ਕੇ.ਐਲ. ਮਹਿੰਦਰਾ, ਜਗਦੀਸ਼ ਕੁਮਾਰ ਬੀਐਸਐਨਐਲ, ਕੁਲਵੰਤ ਸਿੰਘ ਪਾਂਧੀ, ਬਲਵੰਤ ਸਿੰਘ ਅਟਵਾਲ ਅਤੇ ਅਸ਼ੋਕ ਕੁਮਾਰ ਸ਼ਰਮਾ ਸੁਪਰਡੈਂਟ ਆਦਿ ਨੇ ਆਰਥਿਕ ਸਹਿਯੋਗ ਦਿੱਤਾ ਹੈ।