ਅੰਮ੍ਰਿਤਪਾਲ ਕੌਰ ਚੌਥੀ ਵਾਰ ਬਣੇ ਜ਼ਿਲ੍ਹਾ ਪ੍ਰਧਾਨ
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਦਾ ਜ਼ਿਲ੍ਹਾ ਇਜਲਾਸ ਸੰਪੰਨ
Publish Date: Thu, 05 Feb 2026 04:31 PM (IST)
Updated Date: Fri, 06 Feb 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਕਾਨਫਰੰਸ ਮਲੋਟ ਵਿਖੇ ਸੰਪੰਨ ਹੋਈ। ਜਿਸਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਚਹਿਲ ਦੀ ਮੌਜੂਦਗੀ ਵਿੱਚ ਹੋਈ। ਜਿਸ ਵਿੱਚ ਉਚੇਚੇ ਤੌਰ ’ਤੇ ਪੰਜਾਬ ਦੇ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ, ਸੀਆਈਟੀਯੂ ਦੇ ਪ੍ਰਧਾਨ ਚੰਦਰ ਸੇਖ਼ਰ, ਫਰੀਦਕੋਟ ਦੇ ਪ੍ਰਧਾਨ ਕ੍ਰਿਸ਼ਨ ਦੇਵੀ, ਬਠਿੰਡਾ ਤੋਂ ਮੱਖਣ ਕੌਰ, ਪ੍ਰਤਿਭਾ ਸ਼ਰਮਾ, ਸੁਖਵਿੰਦਰ ਕੌਰ, ਰਣਜੀਤ ਕੌਰ, ਬਰੇਟਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਰਮਜੀਤ ਕੌਰ ਲੰਬੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਹਰਜੀਤ ਕੌਰ ਪੰਜੋਲਾ ਨੇ ਸੰਬੋਧਨ ਕਰਦਿਆਂ ਹੋਇਆਂ ਵਰਕਰਾਂ, ਹੈਲਪਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 12 ਜਨਵਰੀ ਦੀ ਜ਼ਿਲ੍ਹਾ ਪੱਧਰੀ ਹੜਤਾਲ ਅਤੇ 01 ਮਾਰਚ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਕੋਠੀ ਦਾ ਘਿਰਾਓ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸਤੋਂ ਇਲਾਵਾ ਜ਼ਿਲ੍ਹੇ ਦੇ 03 ਸਾਲਾਂ ਬਾਅਦ ਕੀਤੀ ਜਾਣ ਵਾਲੀ ਚੋਣ ਕੀਤੀ ਗਈ । ਜਿਸ ’ਚ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ (ਗਿੱਦੜਬਾਹਾ), ਜਨਰਲ ਸੈਕਟਰੀ ਕਰਮਜੀਤ ਕੌਰ ਲੰਬੀ, ਕੈਸ਼ੀਅਰ ਬਿੰਦਰ ਕੌਰ ਮੁਕਤਸਰ, ਸਹਾਇਕ ਕੈਸ਼ੀਅਰ ਅਮਨਦੀਪ ਕੌਰ ਲੰਬੀ, ਮੀਤ ਪ੍ਰਧਾਨ ਸਵਿਤਾ ਰਾਣੀ, ਮਨਜੀਤ ਕੌਰ, ਪਰਮਜੀਤ ਕੌਰ ਗਿੱਦੜਬਾਹਾ, ਸਹਾਇਕ ਮੀਤ ਪ੍ਰਧਾਨ ਮਨਜੀਤ ਕੌਰ ਮੁਕਤਸਰ, ਸੁਮੈਲਾ ਮੁਕਤਸਰ, ਸਕੱਤਰ ਪਲਵਿੰਦਰ ਕੌਰ ਗਿੱਦੜਬਾਹਾ, ਰਾਜਦੀਪ ਕੌਰ ਲੰਬੀ, ਕਾਰਜਕਾਰੀ ਕਰਮਜੀਤ ਕੌਰ ਗਿੱਦੜਬਾਹਾ, ਪਰਮਜੀਤ ਕੌਰ ਮੁਕਤਸਰ ਦੀ ਚੋਣ ਸਰਬਸੰਮਤੀ ਨਾਲ ਵਰਕਰਾਂ ਅਤੇ ਹੈਲਪਰਾਂ ਦੀ ਮੌਜੂਦਗੀ ’ਚ ਕੀਤੀ ਗਈ।