ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਕੱਢੀ ਜਾਗਰੂਕਤਾ ਰੈਲੀ
ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਨੇ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਕੱਢੀ
Publish Date: Fri, 23 Jan 2026 04:52 PM (IST)
Updated Date: Fri, 23 Jan 2026 04:54 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਪੰਜਾਬ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਲੜਕੀਆਂ ਦੀ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਲੜਕੀਆਂ ਵਾਲੇ ਸਕੂਲ ਤੋਂ ਆਰਟੀਓ ਦਫਤਰ ਤੱਕ ਕੱਢੀ ਗਈ ਅਤੇ ਇਸ ਰੈਲੀ ਨੂੰ ਹਰੀ ਝੰਡੀ ਦੇਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਗਾ ਨੇ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਝਾਂਬ ਅਤੇ ਸੜਕ ਸੁਰੱਖਿਆ ਕੁਆਰਡੀਨੇਟਰ ਸ਼ਮਿੰਦਰ ਬਤਰਾ ਹਾਜ਼ਰ ਸਨ। ਇਸ ਰੈਲੀ ਦਾ ਸਵਾਗਤ ਆਰਟੀਓ ਦਫਤਰ ਵਿਖੇ ਏਆਰਟੀਓ ਜਸਵਿੰਦਰ ਸਿੰਘ ਕੰਬੋਜ ਨੇ ਕੀਤਾ। ਆਰਟੀਓ ਦਫਤਰ ਵਿਖੇ ਰੈਲੀ ਪਹੁੰਚਣ ’ਤੇ ਇੱਥੇ ਡਰਾਈਵਿੰਗ ਟੈਸਟ ਦੇ ਮੁਖੀ ਗੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਕ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਟਰੈਕ ਪਾਸ ਕਰਕੇ ਪੱਕੇ ਡਰਾਈਵਰ ਹੋਣ ਦਾ ਸਬੂਤ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਇੱਥੇ ਆ ਕੇ ਟਰੈਕ ਤੇ ਆਪਣਾ ਵਾਹਨ ਸਹੀ ਚਲਾ ਕੇ ਦਿਖਾਉਂਦਾ ਹੈ ਤਾਂ ਉਸਨੂੰ ਲਾਇਸੰਸ ਬਣਾਉਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਅਤੇ ਏਆਰਟੀਓ ਜਸਵਿੰਦਰ ਕੰਬੋਜ ਨੇ ਕਿਹਾ ਕਿ ਜੋ ਵਿਅਕਤੀ ਬਿਨਾਂ ਕਿਸੇ ਟ੍ਰੇਨਿੰਗ ਤੋਂ ਸੜਕਾਂ ਤੇ ਵਾਹਨ ਚਲਾਉਂਦੇ ਹਨ ਉਹ ਆਪ ਤਾਂ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਅਤੇ ਦੂਸਰੇ ਲੋਕਾਂ ਨੂੰ ਵੀ ਹਾਦਸਾ ਗ੍ਰਸਤ ਕਰ ਦਿੰਦੇ ਹਨ। ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਅਸੀਂ ਸਾਰੇ ਰਲ ਕੇ ਪੰਜਾਬ ’ਚ ਸੜਕੀ ਹਾਦਸੇ ਦੌਰਾਨ ਮੌਤਾਂ ਦੀਆਂ ਗਿਣਤੀਆਂ ਨੂੰ ਘੱਟ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਸਮਝਦਾਰੀ ਕਰਕੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਹੈਲਥ ਇੰਸਪੈਕਟਰ ਲਾਲ ਚੰਦ ਨੇ ਆਡੀਓ ਦਫਤਰ ਵਿਖੇ ਆਏ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕੀਤਾ। ਇਸ ਦੌਰਾਨ ਟਰੈਫਿਕ ਪੁਲਿਸ ਤੋਂ ਏਐਸਆਈ ਗੁਰਬਚਨ ਸਿੰਘ, ਮੁਕਤੀਸਰ ਵੈਲਫੇਅਰ ਕਲੱਬ ਤੋਂ ਡਾਕਟਰ ਵਿਜੇ ਬਜਾਜ, ਜਸਪਾਲ ਸਿੰਘ, ਮੈਡਮ ਵਨੀਤਾ, ਮੈਡਮ ਹਰਵਿੰਦਰ ਕੌਰ, ਮੈਡਮ ਸੁਨੀਤਾ ਲੈਕਚਰਰ, ਡਾਕਟਰ ਹਰਬੰਸ ਸਿੰਘ, ਡਾਕਟਰ ਵਰੁਣ ਬਜਾਜ ਆਦਿ ਹਾਜ਼ਰ ਸਨ।