‘ਮੇਲਾ ਜਾਗਦੇ ਜੁਗਨੂੰਆਂ ਦਾ’ ਟੀਮ ਦਾ ਸੰਕਲਪ ਸੁਸਾਇਟੀ ਵੱਲੋਂ ਸਨਮਾਨ
ਜ਼ਿਲ੍ਹਾ ਪ੍ਰਸ਼ਾਸਨ ਤੇ ਮੇਲਾ ਜਾਗਦੇ ਜੁਗਨੂੰਆਂ ਦੀ ਟੀਮ ਦਾ ਸੰਕਲਪ ਸੋਸਾਇਟੀ ਦੁਆਰਾ ਸਨਮਾਨ
Publish Date: Sat, 17 Jan 2026 03:50 PM (IST)
Updated Date: Sat, 17 Jan 2026 03:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਕੋਟਕਪੂਰਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ (ਆਈਏਐੱਸ) ਦੀ ਯੋਗ ਅਗਵਾਈ ਹੇਠ ਪੁਰਾਤਨ ਵਿਰਸੇ ਦੀ ਝਲਕ ਪਾਉਂਦਾ ਤਿੰਨ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਪ੍ਰੋਗਰਾਮ ਕਰਵਾਇਆ ਗਿਆ। ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਇਹ ਪ੍ਰੋਗਰਾਮ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਿਰੇ ਚਾੜ੍ਹਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮੇਲਾ ਜਾਗਦੇ ਜੁਗਨੂੰਆਂ ਦੀ ਟੀਮ ਦੇ ਸਹਿਯੋਗ ਨਾਲ ਮੇਲਾ ਮਾਘੀ ਮੌਕੇ ਪਹਿਲੀ ਵਾਰ ਹੋਏ ਇਸ ਮੇਲੇ ਨੂੰ ਸਫਲਤਾ ਪੂਰਵਕ ਸੰਪੰਨ ਕੀਤਾ ਗਿਆ। ਮੇਲੇ ਦੇ ਅਖੀਰਲੇ ਦਿਨ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਤੇ ਮੇਲਾ ਜੱਗ ਦੇ ਜੁਗਨੂੰਆਂ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੇਲੇ ਦੀ ਸਫਲਤਾ ਤੇ ਵਧਾਈ ਦਿੰਦਿਆਂ ਸੰਕਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਆਖਿਆ ਕਿ ਬਹੁਤ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਵੀ ਇਸ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਅਗਲੇ ਸਾਲ ਵੀ ਉਹ ਜਿਲ੍ਹਾ ਪ੍ਰਸ਼ਾਸਨ ਪਾਸੋਂ ਅਜਿਹੇ ਮੇਲਿਆਂ ਦੀ ਉਮੀਦ ਰੱਖਦੇ ਹਨ। ਸੰਕਲਪ ਸੁਸਾਇਟੀ ਦੇ ਨਾਲ ਨਾਲ ਜਗਜੀਤ ਸਿੰਘ ਮਾਨ (ਸੇਵਾਮੁਕਤ ਸਟੇਟ ਡਾਇਰੈਕਟਰ, ਮੇਰਾ ਯੁਵਾ ਭਾਰਤ) ਦੁਆਰਾ ਸਾਰੇ ਪ੍ਰਬੰਧਕਾਂ ਨੂੰ ਫੁਲਕਾਰੀਆਂ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਮਾਨ, ਉਜਾਗਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚੱਠਾ, ਸੁਖਜੀਵਨ ਸਿੰਘ ਢਿੱਲੋਂ, ਜਗਤਾਰ ਅਣਜਾਣ, ਹਰਵਿੰਦਰ ਬਰਾੜ, ਹਰਮਿਲਾਪ ਸਿੰਘ ਗਰੇਵਾਲ, ਗੁਰਨੈਬ ਸਾਜਨ, ਰੂਪਿੰਦਰ ਕੌਰ, ਕਿਰਨ ਸਾਬੋ (ਖਾਨ), ਮਨਪ੍ਰੀਤ ਸਿੰਘ ਤੇ ਭਵਕੀਰਤ ਸਿੰਘ ਸੰਧੂ ਆਦਿ ਹਾਜ਼ਰ ਸਨ।