ਨੰਬਰਦਾਰਾਂ ਨੂੰ ਦਰਪੇ•ਸ਼ ਮੁਸ਼ਕਲਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ
Publish Date: Mon, 05 Jan 2026 06:10 PM (IST)
Updated Date: Mon, 05 Jan 2026 06:11 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਗਿੱਦੜਬਾਹਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਤਹਿਸੀਲ ਪ੍ਰਧਾਨ ਪੋਹਲਾ ਸਿੰਘ, ਬਿੰਦਰਪਾਲ ਸਿੰਘ ਤੇ ਜਗਸੀਰ ਸਿੰਘ (ਸਟੇਟ ਮੈਂਬਰਜ਼) ਅਤੇ ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਨੰਬਰਦਾਰਾਂ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੰਗ ਕੀਤੀ ਕਿ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ, ਟੋਲ ਟੈਕਸ ਮੁਆਫ ਕੀਤਾ ਜਾਵੇ, ਪੰਚਾਇਤ ਵਿੱਚ ਨੰਬਰਦਾਰ ਦੀ ਨੁਮਿੰਦਗੀ ਦਿੱਤੇ ਜਾਣ ਤੋਂ ਇਲਾਵਾ ਤਹਿਸੀਲ ’ਚ ਬੈਠਣ ਲਈ ਕਮਰਾ ਅਲਾਟ ਕਰਨ ਵਰਗੀਆਂ ਮੰਗਾਂ ਪ੍ਰਮੁੱਖ ਸਨ। ਮੀਟਿੰਗ ’ਚ ਨਵੇਂ ਨਿਯੁਕਤ ਨੰਬਰਦਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜਮੱਲੂ ਅਤੇ ਤਹਿਸੀਲ ਪ੍ਰਧਾਨ ਪੋਹਲਾ ਸਿੰਘ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਬਲਕਰਨ ਸਿੰਘ ਗੋਲਡੀ, ਰਜਵੰਤ ਸਿੰਘ, ਚਾਨਣ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ ,ਬੂਟਾ ਸਿੰਘ ,ਗੁਰਤੇਜ ਸਿੰਘ, ਬਲਰਾਜ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਰਾਜਪਾਲ ਸਿੰਘ, ਪਾਲ ਸਿੰਘ, ਸਮਿੰਦਰ ਸਿੰਘ, ਬਲਵਿੰਦਰ ਸਿੰਘ, ਲਾਭ ਸਿੰਘ, ਗੁਰਪਿੰਦਰ ਸਿੰਘ, ਇਕਬਾਲ ਸਿੰਘ, ਜਗਸੀਰ ਸਿੰਘ ਮੱਲਣ, ਜਗਜੀਤ ਸਿੰਘ, ਅਵਤਾਰ ਸਿੰਘ, ਮੁਖਤਿਆਰ ਸਿੰਘ, ਰੇਸ਼ਮ ਸਿੰਘ, ਗੁਰਜੰਟ ਸਿੰਘ, ਮਦਨ ਲਾਲ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਬਲਜੀਤ ਸਿੰਘ ਅਤੇ ਇਕਬਾਲ ਸਿੰਘ ਹਾਜ਼ਰ ਸਨ।