ਢਿੱਲੋਂ ਨੇ ਕੀਤੀ ਵਿਦਿਆਰਥੀ ਦੀ ਪੜ੍ਹਾਈ ’ਚ ਮਦਦ
ਢਿੱਲੋਂ ਨੇ ਕੀਤੀ ਵਿਦਿਆਰਥੀ ਦੀ ਪੜ੍ਹਾਈ ’ਚ ਮੱਦਦ
Publish Date: Wed, 25 Mar 2026 04:59 PM (IST)
Updated Date: Wed, 25 Mar 2026 05:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੜ੍ਹਾਈ ਦੇ ਖੇਤਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਸਮੇਂ ਸਮੇਂ ਤੇ ਜਰੂਰਤਮੰਦ ਵਿਦਿਆਰਥੀਆਂ ਦੇ ਪੜਾਈ ਲਈ ਉਪਰਾਲੇ ਜਾਰੀ ਹਨ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ ਇੱਕ ਜਰੂਰਤਮੰਦ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਸਹਾਇਤਾ ਅਮਨਦੀਪ ਸਿੰਘ ਢਿੱਲੋਂ ਸੀਨੀਅਰ ਇੰਡਸਟਰੀ ਪ੍ਰਮੋਸ਼ਨ ਅਫਸਰ ਰਾਹੀਂ ਵਿੱਤੀ ਤੌਰ ਦਿੱਤੀ 3700 ਰੁਪਏ ਦੀ ਰਾਸ਼ੀ ਨਾਲ ਕਿਤਾਬਾਂ ਖਰੀਦ ਕੇ ਕੀਤੀ ਗਈ। ਸੰਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਢਿੱਲੋ ਜਿੱਥੇ ਇੱਕ ਸੁਹਿਰਦ ਅਫਸਰ ਹਨ ਉੱਥੇ ਆਪਣੇ ਹਿਰਦੇ ਅੰਦਰ ਸਮਾਜ ਸੇਵਾ ਦੀ ਭਾਵਨਾ ਵੀ ਰੱਖਦੇ ਹਨ। ਜ਼ਿਕਰਯੋਗ ਹੈ ਕਿ ਸੰਸਥਾ ਦੁਆਰਾ ਲਾਏ ਜਾਂਦੇ ਖੂਨਦਾਨ ਕੈਂਪਾਂ ਤੇ ਹੋਰਨਾਂ ਗਤੀਵਿਧੀਆਂ ਵਿੱਚ ਵੀ ਅਮਨਦੀਪ ਸਿੰਘ ਢਿੱਲੋਂ ਪੂਰੀ ਸ਼ਿੱਦਤ ਨਾਲ ਆਪਣਾ ਯੋਗਦਾਨ ਦਿੰਦੇ ਹਨ। ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ, ਜਨਰਲ ਸਕੱਤਰ ਸਤਬਿੰਦਰ ਸਿੰਘ ਬਰਾੜ ਤੇ ਸਾਰੇ ਅਹੁਦੇਦਾਰਾਂ ਨੇ ਢਿੱਲੋਂ ਦੁਆਰਾ ਕੀਤੀ ਮੱਦਦ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ।