ਡੀਐੱਸਪੀ ਹਰਜੀਤ ਸਿੰਘ ਵੱਲੋਂ ਸਮਾਜ ਸੇਵੀਆਂ ਨੂੰ ਵੰਡੇ ਪ੍ਰਸ਼ੰਸ਼ਾ ਪੱਤਰ
ਡੀਜੀਪੀ ਸੜਕ ਸੁਰੱਖਿਆ ਪੰਜਾਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ
Publish Date: Sat, 04 Apr 2026 06:11 PM (IST)
Updated Date: Sat, 04 Apr 2026 06:13 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਸੜਕ ਸੁਰੱਖਿਆ ਤੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਮੁਕਤੀਸਰ ਵੈੱਲਫੇਅਰ ਕਲੱਬ ਰਜਿਸਟਰ ਨੈਸ਼ਨਲ ਅਵਾਰਡੀ ਸੰਸਥਾ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਦੇ ਸਪੈਸ਼ਲ ਡੀਜੀਪੀ ਸੜਕ ਸੁਰੱਖਿਆ ਵੱਲੋਂ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਵਿਖੇ ਸੰਸਥਾ ਦੇ ਵੱਖ-ਵੱਖ ਮੈਂਬਰਾਂ ਦੇ ਪ੍ਰਸ਼ੰਸ਼ਾ ਪੱਤਰ ਮਾਨਯੋਗ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਭੇਜੇ ਗਏ। ਅੱਜ ਇਹ ਪ੍ਰਸ਼ੰਸ਼ਾ ਪੱਤਰ ਮਾਨਯੋਗ ਡੀਐਸਪੀ ਹਰਜੀਤ ਸਿੰਘ ਵੱਲੋਂ ਵੱਖ-ਵੱਖ ਸਮਾਜ ਸੇਵੀਆਂ ਨੂੰ ਵਿਤਰਤ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਇੰਸਪੈਕਟਰ ਮੈਡਮ ਰਜਨੀ ਬਾਲਾ, ਰੀਡਰ ਡੀਐਸਪੀ ਸਰਦਾਰ ਜਸਪਾਲ ਸਿੰਘ, ਮੈਡਮ ਪ੍ਰਭਜੋਤ ਕੌਰ ਹਾਜ਼ਰ ਸਨ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਅਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਜਨਵਰੀ ਮਹੀਨੇ ਦੌਰਾਨ ਸੜਕ ਸੁਰੱਖਿਆ ਉੱਤੇ ਵੱਡੇ ਪੱਧਰ ’ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਤੇ ਨਾਵਾਂ ਦੀ ਸਿਫਾਰਿਸ਼ ਮਾਨਯੋਗ ਡੀਜੀਪੀ ਸੜਕ ਸੁਰੱਖਿਆ ਨੂੰ ਭੇਜੀ ਗਈ ਸੀ। ਉਨ੍ਹਾਂ ਨੇ ਇਨ੍ਹਾਂ ਸਮਾਜ ਸੇਵੀਆਂ ਦੇ ਕੰਮਾਂ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਤੋਂ ਪ੍ਰਸ਼ੰਸ਼ਾ ਪੱਤਰ ਭੇਜੇ ਗਏ। ਛਾਬੜਾ ਨੇ ਕਿਹਾ ਕਿ ਜਿਨਾਂ ਜਿਨਾਂ ਮੈਂਬਰਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਉਨ੍ਹਾਂ ਵਿੱਚ ਜਸਪ੍ਰੀਤ ਸਿੰਘ ਛਾਬੜਾ, ਡਾ. ਵਿਜੇ ਬਜਾਜ, ਸ਼ਮਸ਼ੇਰ ਸਿੰਘ, ਜੋਗਿੰਦਰ ਸਿੰਘ, ਦੀਪਾਂਸ਼ੂ ਕੁਮਾਰ, ਦੀਪਾਂਸ਼ੂ ਮੈਨੀ, ਨਵਦੀਪ ਸਿੰਘ, ਮਨਿੰਦਰ ਸਿੰਘ, ਬਿਕਰਮਜੀਤ ਸਿੰਘ, ਨਰੇਸ਼ਕਾਂਤੀ, ਅਜੇ ਪਾਸੀ, ਮਨਦੀਪ ਖੁਰਾਨਾ, ਮਦਨ ਲਾਲ, ਰਜਿੰਦਰ ਪ੍ਰਸਾਦ ਗੁਪਤਾ, ਜਸਪਾਲ ਸਿੰਘ, ਸ਼ਮਿੰਦਰ ਬਤਰਾ, ਵਾਸੂ ਸੋਨੀ, ਈਸ਼ਾਨ ਕੁਮਾਰ, ਸਤਿੰਦਰ ਕੁਮਾਰ, ਲਵਲੀ ਗਿਰਦਰ, ਆਯੂਸ਼ ਕੁਮਾਰ ਆਦਿ ਦੇ ਨਾਮ ਹਾਜ਼ਰ ਹਨ। ਇਨ੍ਹਾਂ ਤੋਂ ਇਲਾਵਾ ਸਭ ਇੰਸਪੈਕਟਰ ਸੁਖਦੇਵ ਸਿੰਘ, ਏਐਸਆਈ ਗੁਰਜੰਟ ਸਿੰਘ, ਏਐਸਆਈ ਗੁਰਬਚਨ ਸਿੰਘ, ਯਾਦਵਿੰਦਰ ਸਿੰਘ, ਗੁਰਲਾਲ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਸੁਖਜਿੰਦਰ ਸਿੰਘ ਆਦਿ ਮੁਲਾਜ਼ਮਾਂ ਦੇ ਨਾਵਾਂ ਦੀ ਵੀ ਸਿਫਾਰਿਸ਼ ਮਾਨਯੋਗ ਡੀਜੀਪੀ ਸੜਕ ਸੁਰੱਖਿਆ ਪੰਜਾਬ ਨੂੰ ਭੇਜ ਕੇ ਇਨ੍ਹਾਂ ਨੂੰ ਪਹਿਲਾ ਦਰਜਾ ਸ੍ਰੇਣੀ ਸਰਟੀਫਿਕੇਟ ਦਵਾਏ ਗਏ ਤਾਂ ਜੋ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਧ ਤੋਂ ਵੱਧ ਲੋਕਾਂ ਦੀ ਸੜਕ ਸੁਰੱਖਿਆ ਸਬੰਧੀ ਸੇਵਾ ਕਰ ਸਕਣ। ਡੀਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਇਹ ਸੰਸਥਾ ਕਈ ਸਾਲਾਂ ਤੋਂ ਸੜਕ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਨ੍ਹਾਂ ਦਾ ਕੰਮ ਸਲਾਘਾਯੋਗ ਹੈ ਅੱਜ ਇਹਨਾਂ ਨੂੰ ਮੈਂ ਵਧਾਈ ਦਿੰਨਾ ਹਾਂ ਕਿ ਇਹਨਾਂ ਵੱਲੋਂ ਕੀਤੀ ਗਈ ਮਿਹਨਤ ਤੇ ਇਹਨਾਂ ਨੂੰ ਅੱਜ ਪ੍ਰਸ਼ੰਸ਼ਾ ਪੱਤਰ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਇਹ ਸੰਸਥਾ ਪੁਲਿਸ ਨਾਲ ਰਲ ਕੇ ਵੱਖ ਵੱਖ ਮੁੱਦਿਆਂ ਤੇ ਲੋਕ ਭਲਾਈ ਦੇ ਕੰਮ ਕਰਦੀ ਰਹੇ ਅਤੇ ਪੰਜਾਬ ਪੁਲਿਸ ਹਮੇਸ਼ਾ ਇਹਨਾਂ ਦਾ ਸਹਿਯੋਗ ਕਰਦੀ ਰਹੇਗੀ।