ਸ੍ਰੀ ਰਾਮ ਨਾਮ ਲੇਖਨ ਆਨਲਾਈਨ ਪ੍ਰਤੀਯੋਗਤਾ ਲਈ ਸ਼ਰਧਾਲੂਆਂ ’ਚ ਉਤਸ਼ਾਹ
ਸ੍ਰੀ ਰਾਮ ਨਾਮ ਲੇਖਨ ਆਨਲਾਈਨ ਪ੍ਰਤੀਯੋਗਤਾ ਲਈ ਸ਼ਰਧਾਲੂਆਂ ’ਚ ਉਤਸ਼ਾਹ
Publish Date: Wed, 07 Jan 2026 03:52 PM (IST)
Updated Date: Wed, 07 Jan 2026 03:54 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦੇ ਆਸ਼ੀਰਵਾਦ ਅਤੇ ਪ੍ਰੇਰਨਾ ਨਾਲ ਟਿੱਬੀ ਸਾਹਿਬ ਰੋਡ ’ਤੇ ਸਥਿਤ ਸ੍ਰੀ ਰਾਮ ਭਵਨ ਸੋਮਵਾਰ ਤੋਂ ਸ਼ਨੀਵਾਰ ਰੋਜ਼ਾਨਾ ਰਾਤ 8:20 ਤੋਂ 9:00 ਵਜੇ ਤੱਕ ਅਤੇ ਐਤਵਾਰ ਨੂੰ ਸ਼ਾਮ 7:30 ਤੋਂ 8:00 ਵਜੇ ਤੱਕ ਸ੍ਰੀ ਹਨੂੰਮਾਨ ਚਾਲੀਸਾ ਪਾਠ ਹੋ ਰਹੇ ਹਨ, ਜਿਨਾਂ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਵੀਰ ਬਜਰੰਗ ਬਾਲੀ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਹਨੂੰਮਾਨ ਚਾਲੀਸਾ ਮੰਡਲ ਦੇ ਪ੍ਰਧਾਨ ਅਨਿਲ ਵਾਟਸ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਘਰ ਬੈਠੇ ਲਾਈਵ ਸ੍ਰੀ ਹਨੂੰਮਾਨ ਚਾਲੀਸਾ ਪਾਠ ਦੇਖਣ ਅਤੇ ਰਾਮ ਦਾ ਨਾਮ ਲਿਖਣ ਲਈ ਇੱਕ ਦਿਲਚਸਪ ਪ੍ਰਤੀਯੋਗਤਾ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਦੇ ਤਹਿਤ, ਕੋਈ ਵੀ ਸ਼ਰਧਾਲੂ ਜੋ ਇਨਸਾਈਡ ਮੁਕਤਸਰ ਫੇਸਬੁੱਕ ਪੇਜ ਤੇ ਸ੍ਰੀ ਹਨੂੰਮਾਨ ਚਾਲੀਸਾ ਦੇ ਰੋਜ਼ਾਨਾ ਲਾਈਵ ਪਾਠ ਦੌਰਾਨ ਸ੍ਰੀ ਰਾਮ ਦੇ ਨਾਮ ਦਾ ਕਮੇਂਟ ਕਰਦਾ ਹੈ ਅਤੇ ਆਪਣੀ ਫੇਸਬੁੱਕ ਵਾਲ ’ਤੇ ਲਾਈਵ ਪਾਠ ਸਾਂਝਾ ਕਰਦਾ ਹੈ, ਉਸਦਾ ਨਾਮ ਪ੍ਰਤੀਯੋਗਿਤਾ ’ਚ ਸ਼ਾਮਲ ਕੀਤਾ ਜਾਵੇਗਾ। ਪ੍ਰਤਿਯੋਗਿਤਾ ਦਾ ਨਤੀਜਾ ਹਰ ਐਤਵਾਰ ਨੂੰ ਆਨਲਾਈਨ ਐਲਾਨਿਆ ਜਾਵੇਗਾ। ਕੋਈ ਵੀ ਸ਼ਰਧਾਲੂ, ਭਾਵੇਂ ਘਰ ਤੋਂ ਪਾਠ ਦੇਖ ਰਿਹਾ ਹੋਵੇ, ਮੰਦਰ ’ਚ ਆਉਣ ਵਾਲਾ ਮੰਡਲ ਦਾ ਮੈਂਬਰ ਹੋਵੇ, ਜਾਂ ਕਿਸੇ ਹੋਰ ਰਾਜ ਦਾ ਸ਼ਰਧਾਲੂ ਹੋਵੇ, ਉਸਨੂੰ ਕੋਰੀਅਰ ਰਾਹੀਂ ਆਪਣਾ ਤੋਹਫ਼ਾ ਪ੍ਰਾਪਤ ਹੋਵੇਗਾ। ਇਸ ਕ੍ਰਮ ’ਚ ਸ੍ਰੀ ਰਾਮ ਨਾਮ ਲੇਖਣ ਮੁਕਾਬਲੇ ਦੀ ਪਹਿਲੀ ਇਨਾਮ ਜੇਤੂ ਓਮ ਲਤਾ ਗਾਡੀ ਅਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਡੀ ਨੇ ਸ੍ਰੀ ਰਾਮ ਭਵਨ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਮੰਡਲ ਦੁਆਰਾ ਕਰਵਾਏ ਜਾ ਰਹੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਹਿੱਸਾ ਲਿਆ ਅਤੇ ਵੀਰ ਬਜਰੰਗ ਬਾਲੀ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੰਦਰ ਦੇ ਪੁਜਾਰੀ ਪੰਡਿਤ ਰਣਜੀਤ ਸ਼ਰਮਾ, ਨੱਥੂ ਰਾਮ ਗੋਇਲ, ਸ਼੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਕੈਸ਼ੀਅਰ ਦਵਿੰਦਰ ਤਾਇਲ, ਪਾਇਲਟ, ਪ੍ਰੈਸ ਅਤੇ ਪ੍ਰਚਾਰ ਸਕੱਤਰ ਜਗਦੀਸ਼ ਜੋਸ਼ੀ, ਰਾਜਕੁਮਾਰ ਗੋਇਲ, ਸੋਨੂੰ ਨਾਗਪਾਲ, ਰਾਕੇਸ਼ ਬਜਾਜ, ਸੁਰਿੰਦਰ ਕੁਮਾਰ ਜੱਟੂ, ਰੇਸ਼ਮ ਸ਼ਰਮਾ, ਵਿਨੈ ਜੈਨ, ਮਨੋਜ ਕੁਮਾਰ ਬੰਟੀ ਸ਼ਰਮਾ, ਵਰੁਣ ਭਾਟੀਆ, ਪੰਕਜ ਭਾਟੀਆ, ਅਮਨ ਵਾਟਸ, ਕਰਨ ਵਾਟਸ, ਕ੍ਰਿਸ਼ਨ ਕੁਮਾਰ ਗੱਬਰ, ਮੰਗਤ ਰਾਮ, ਮਾਨ ਸਾਬ, ਸੁਨੀਲ ਕੁਮਾਰ, ਰਵੀ ਸ਼ਰਮਾ, ਸੰਚਿਤ ਖੁਰਾਣਾ, ਹੈਪੀ ਜੱਗਾ, ਰਾਜਪਾਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।