ਡੀਏਵੀ ਐਡਵਰਡ ਗੰਜ ਸਕੂਲ ਮਲੋਟ ਦਾ ਨਤੀਜਾ ਸ਼ਾਨਦਾਰ ਰਿਹਾ
ਡੀਏਵੀ ਐਡਵਰਡ ਗੰਜ ਸੀ. ਸੈ. ਪਬਲਿਕ ਸਕੂਲ ਮਲੋਟ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 16 Apr 2026 05:04 PM (IST)
Updated Date: Fri, 17 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਨੇ ਸੀਬੀਐਸਈ ਨਵੀਂ ਦਿੱਲੀ ਦੁਆਰਾ 10ਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਨਵੇਂ ਰਿਕਾਰਡ ਕਾਇਮ ਕੀਤੇ। ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰਕੀਮਤ ਕੌਰ ਪੁੱਤਰੀ ਜਤਿੰਦਰ ਸਿੰਘ ਅਤੇ ਰਿਪਨਦੀਪ ਕੌਰ ਪੁੱਤਰੀ ਚੰਚਲ ਸਿੰਘ ਨੇ 500 ਵਿੱਚੋਂ 470 ਅੰਕ (94 ਪ੍ਰਤੀਸ਼ਤ) ਪ੍ਰਾਪਤ ਕਰਕੇ ਸਕੂਲ ’ਚ ਪਹਿਲਾ ਸਥਾਨ, ਗੌਰਜਾ ਪੁੱਤਰੀ ਵਿਕਾਸ ਸਿਡਾਨਾ ਨੇ 500 ਵਿੱਚੋਂ 465 ਅੰਕ (93 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨ, ਵੰਸ਼ਿਕਾ ਪੁੱਤਰੀ ਅਮਿਤ ਕੁਮਾਰ , ਦੀਕਸ਼ਾ ਪੁੱਤਰੀ ਰਾਮਚੰਦਰ ਅਤੇ ਅਮਾਨਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ 500 ਵਿੱਚੋਂ 461 ਅੰਕ (92.2 ਪ੍ਰਤੀਸ਼ਤ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਸ਼ੇ ਅਨੁਸਾਰ, ਜੈਸਮੀਨ ਕੌਰ ਨੇ ਹਿੰਦੀ ’ਚ 99 ਅੰਕ, ਦੀਕਸ਼ਾ, ਰਿਪਨਦੀਪ ਕੌਰ ਅਤੇ ਗੁਰਕੀਮਤ ਕੌਰ ਨੇ ਪੰਜਾਬੀ ’ਚ 99 ਅੰਕ, ਗੌਰਜਾ ਨੇ ਗਣਿਤ ’ਚ 97 ਅੰਕ, ਹਰਸ਼ਪ੍ਰੀਤ ਕੌਰ, ਗੌਰਜਾ ਅਤੇ ਅਮਾਨਤ ਕੌਰ ਨੇ ਸਮਾਜਿਕ ਵਿਗਿਆਨ ’ਚ 97 ਅੰਕ, ਗੁਰਨੀਤ ਕੌਰ ਨੇ ਅੰਗਰੇਜ਼ੀ ’ਚ 95 ਅੰਕ, ਵੰਸ਼ਿਕਾ ਨੇ ਕੰਪਿਊਟਰ ’ਚ 94 ਅੰਕ, ਅਮਾਨਤ ਕੌਰ ਨੇ ਵਿਗਿਆਨ ’ਚ 89 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ ਅਤੇ ਸਹਿਯੋਗੀ ਮਾਪਿਆਂ ਨੂੰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਆਰੀ ਸਿੱਖਿਆ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ’ਚ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਆਪਣੇ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।