ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਸਾਲਾਨਾ ਦੋ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਦਸਮੇਸ਼ ਗਰਲਜ਼ ਕਾਲਜ ਅਤੇ ਦਸਮੇਸ਼ ਕਾਲਜ ਆਫ ਐਜੂਕੇਸ਼ਨ ਬਾਦਲ ਦੀ ਦੋ ਰੋਜ਼ਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਐਥਲੈਟਿਕ ਮੀਟ ਦਾ ਆਰੰਭ ਪ੍ਰਿੰ. ਡਾ. ਐਸਐਸ ਸੰਘਾ ਦੀ ਅਗਵਾਈ ’ਚ ਹੋਇਆ। ਗੁਰਚਰਨ ਸਿੰਘ ਜਨਰਲ ਸੈਕਟਰੀ ਗੁਰੂ ਗੋਬਿੰਦ ਸਿੰਘ ਸੰਸਥਾਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਦੀ ਹੋਣਹਾਰ ਨਿਸ਼ਾਨੇਬਾਜ ਲਖਵੀਰ ਕੌਰ ਜੋ ਅੱਜ ਕੱਲ ਅਧਿਆਪਕ ਖੇਤਰ ’ਚ ਵੀ ਸੇਵਾਵਾਂ ਦੇ ਰਹੀ ਹੈ ਨੇ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਸਿਮਰਜੀਤ ਅਤੇ ਅਧਿਆਪਕਾਂ ਨੇ ਗੁਲਦਸਤੇ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਨ੍ਹਾਂ ਵੱਲੋਂ ਗੁਬਾਰੇ ਉਡਾ ਕੇ ਅਥਲੈਟਿਕ ਮੀਟ ਦਾ ਆਗਾਜ਼ ਕੀਤਾ ਗਿਆ। ਇਸ ਮੀਟ ਦਾ ਆਰੰਭ ਕਾਲਜ ਦੀ ਸ਼ਬਦ ਗਾਇਨ ਟੀਮ ਨੇ ਸ਼ਬਦ ਨਾਲ ਕੀਤਾ। ਕਾਲਜ ਦੇ ਪੰਜਾਂ ਹਾਊਸ ਸਰੋਜਨੀ ਨਾਇਡੂ ਹਾਊਸ, ਮਾਤਾ ਸਾਹਿਬ ਕੌਰ ਹਾਊਸ, ਪੀਟੀ ਊਸ਼ਾ ਹਾਊਸ, ਸਵਿੱਤਰੀ ਬਾਏ ਫੂਲੇ ਹਾਊਸ, ਸੁਨੀਤਾ ਵਿਲੀਅਮ ਹਾਊਸ, ਬੀਐਡ ਹਾਊਸ ਨੇ ਮਾਰਚ ਪਾਸ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। 400 ਮੀਟਰ ਰੇਸ ’ਚ ਸੰਦੀਪ ਕੌਰ ਪਹਿਲੇ, ਮਨਦੀਪ ਕੌਰ ਦੂਸਰੇ, ਮਨਸਿਮਰਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 800 ਮੀਟਰ ਰੇਸ ’ਚ ਪਰਮਜੀਤ ਕੌਰ ਨੇ ਪਹਿਲਾ, ਮਨਜੋਤ ਕੌਰ ਨੇ ਦੂਸਰਾ ਅਤੇ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡਿਸਕਸ ਥਰੋ ’ਚ ਸੰਦੀਪ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 200 ਮੀਟਰ ਰੇਸ ’ਚ ਪ੍ਰੀਤ ਕੌਰ ਨੇ ਪਹਿਲਾ ਨੀਲਮ ਨੇ ਦੂਸਰਾ ਅਤੇ ਤੀਸਰਾ ਸਥਾਨ ਖੁਸ਼ਦੀਪ ਕੌਰ ਨੇ ਹਾਸਿਲ ਕੀਤਾ। ਸਪੂਨ ਰੇਸ ’ਚ ਪਵਨਦੀਪ ਕੌਰ ਨੇ ਪਹਿਲਾ, ਰਿਤਿਕਾ ਨੇ ਦੂਸਰਾ, ਰਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਮਟਕਾ ਰੇਸ ’ਚ ਮਨਜੋਤ ਕੌਰ ਨੇ ਪਹਿਲਾ ਅਤੇ ਹੁਸਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਪ੍ਰੀਤ ਕੌਰ ਨੇ ਪਹਿਲਾ, ਮਨਦੀਪ ਕੌਰ ਨੇ ਦੂਸਰਾ ਅਤੇ ਪਰਮਜੀਤ ਕੌਰ ਤੇ ਸੰਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸ਼ਾਟਪੁੱਟ ’ਚ ਰਾਜਨਦੀਪ ਕੌਰ ਨੇ ਪਹਿਲਾ, ਪਰਮਜੀਤ ਕੌਰ ਨੇ ਦੂਸਰਾ ਅਤੇ ਗੁਰਪ੍ਰੀਤ ਕੌਰ ਕ੍ਰਮਵਾਰ ਤੀਸਰੇ ਸਥਾਨ ਤੇ ਰਹੀਆਂ। 100 ਮੀਟਰ ਵਿੱਚ ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਸੁੱਖਸਿਮਰਨ ਨੇ ਦੂਸਰਾ ਅਤੇ ਮਨਸਿਮਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਾਰਚ ਪਾਸ ’ਚ ਸਵਿੱਤਰੀ ਬਾਏ ਫੂਲੇ ਹਾਊਸ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਸੁਨੀਤਾ ਵਿਲੀਅਮਜ਼ ਹਾਊਸ ਓਵਰ ਆਲ ਬੈਸਟ ਰਿਹਾ। ਬੈਸਟ ਅਥਲੀਟ ਐਵਾਰਡ ਪ੍ਰੀਤ ਕੌਰ ਨੂੰ ਮਿਲਿਆ। ਜਿਕਰਯੋਗ ਹੈ ਕਿ ਇਹ ਵਿਦਿਆਰਥਣ ਪੰਜਾਬ ਘੁਨੀ ਚੰਡੀਗੜ੍ਹ ’ਚ ਵੀ ਬੈਸਟ ਮਹਿਲਾ ਐਥਲੀਟ ਰਹੀ। ਸੁਖਦੀਪ ਕੌਰ ਵਾਈਸ ਪ੍ਰਿੰ. ਇੰਦਰਾ ਪਹੂਜਾ ਤੇ ਰਮਨ ਸਿੱਧੂ ਕੌਰ ਨੇ ਕਮੈਂਟਰੀ ਕੀਤੀ। ਇਸ ਅਥਲੈਟਿਕ ਮੀਟ ’ਚ ਬਿਕਰਮਜੀਤ ਸਿੰਘ ਐਥਲੀਟ, ਪ੍ਰਿੰ. ਹਰਸਿਮਰਤ ਕੌਰ, ਅੰਜਨਾ ਦਸਮੇਸ਼ ਸਕੂਲ ਬਾਦਲ ਸ਼ਾਮਲ ਹੋਏ। ਕੁਲਜਿੰਦਰ ਮੁਖੀ ਫਿਜ਼ੀਕਲ ਐਜੂਕੇਸ਼ਨ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨਾਲ ਮੈਡਮ ਜਸਪ੍ਰੀਤ ਕੌਰ ਦਾ ਵੀ ਅਥਲੈਟਿਕ ਮੀਟ ਨੂੰ ਨੇਪਰੇ ਚਾੜਣ ’ਚ ਯੋਗਦਾਨ ਰਿਹਾ।