ਚਾਇਨਾ ਡੋਰ ਵੇਚਣ ਵਾਲਿਆਂ ’ਤੇ ਕਸਿਆ ਜਾਵੇ ਸ਼ਿਕੰਜਾ : ਹਨੀ ਫੱਤਣਵਾਲਾ
ਚਾਇਨਾ ਡੋਰ ਵੇਚਣ ਵਾਲਿਆਂ ’ਤੇ ਕਸਿਆ ਜਾਵੇ ਸ਼ਿਕੰਜਾ : ਹਨੀ ਫੱਤਣਵਾਲਾ
Publish Date: Thu, 29 Jan 2026 03:52 PM (IST)
Updated Date: Fri, 30 Jan 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾਵੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਹੁਣ ਤੱਕ ਅਨੇਕਾਂ ਮਨੁੱਖੀ ਜਾਨਾਂ ਲੈ ਚੁੱਕੀ ਹੈ। ਹਰ ਸਾਲ ਕੋਈ ਨਾ ਕੋਈ ਵਿਅਕਤੀ ਚਾਈਨਾ ਡੋਰ ਕਾਰਨ ਇਸ ਜਾਹਨ ਤੋਂ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਚਾਈਨਾਂ ਡੋਰ ਮੋਟਰਸਾਈਕਲ ਚਾਲਕਾਂ ਤੇ ਹੋਰ ਵਾਹਨ ਚਾਲਕਾਂ ਦੇ ਗ਼ਲ ਵਿੱਚ ਫਿਰ ਜਾਂਦੀ ਹੈ, ਜਿਸ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ। ਪਸ਼ੂ, ਪੰਛੀਆਂ ਦਾ ਵੀ ਜਾਨੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁਕਾਨਦਾਰਾਂ ਵੱਲੋਂ ਸਟੋਰ ਕੀਤੀ ਚਾਈਨਾ ਡੋਰ ਜਬਤ ਕਰਕੇ ਇਸਨੂੰ ਨਸ਼ਟ ਕੀਤਾ ਜਾਵੇ ਅਤੇ ਚਾਈਨਾਂ ਡੋਰ ਵਿਕਰੇਤਾਵਾਂ ਨੂੰ ਵੱਡੇ ਜੁਰਮਾਨੇ ਕੀਤੇ ਜਾਣ। ਇਸਤੋਂ ਇਲਾਵਾ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ’ਚ ਚਾਈਨਾ ਡੋਰ ਅਤੇ ਪਲਾਸਟਿਕ ਡੋਰ ਦੇ ਖ਼ਿਲਾਫ਼ ਕਾਨੂੰਨ ਪਾਸ ਕੀਤਾ ਜਾਵੇ।