ਕੌਂਸਲਰ ਪੂਜਾ ਰਾਣੀ ਬਣੀ ਗਿੱਦੜਬਾਹਾ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ
ਕੌਂਸਲਰ ਪੂਜਾ ਰਾਣੀ ਬਣੀ ਗਿੱਦੜਬਾਹਾ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ
Publish Date: Sat, 03 Jan 2026 03:48 PM (IST)
Updated Date: Sat, 03 Jan 2026 03:50 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਕੌੰਸਲਰ ਪੂਜਾ ਰਾਣੀ ਨੂੰ ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਗਿੱਦੜਬਾਹਾ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਪਾਰਟੀ ਪ੍ਰਤੀ ਪੂਜਾ ਰਾਣੀ ਦੀ ਨਿਸ਼ਠਾ ਅਤੇ ਮਿਹਨਤ ਨੂੰ ਦੇਖਦਿਆਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਵੱਲੋਂ ਉਨ੍ਹਾਂ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਕੌਂਸਲਰ ਪੂਜਾ ਰਾਣੀ ਲੰਮੇ ਸਮੇਂ ਤੋਂ ਇਲਾਕੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਧਾਇਕ ਰਹਿਣ ਦੌਰਾਨ ਪਾਰਟੀ ਲਈ ਲਗਾਤਾਰ ਸਰਗਰਮ ਰਹੇ ਹਨ ਅਤੇ ਪਾਰਟੀ ਲਈ ਕਾਫੀ ਮਿਹਨਤ ਕਰਦੀ ਆ ਰਹੀ ਹੈ। ਪੂਜਾ ਰਾਣੀ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਰੇਸ਼ਮਾ ਰਾਣੀ, ਪ੍ਰਵੀਨ ਰਾਣੀ, ਸੀਮਾ ਰਾਣੀ, ਪਿੰਕੀ ਰਾਣੀ, ਧੰਨੋ ਦੇਵੀ, ਬੀਨਾ ਰਾਣੀ, ਮੀਣਾ ਦੇਵੀ, ਮੰਜੂ ਬਾਲਾ, ਸੁਨੀਤਾ ਦੇਵੀ, ਪਰਵੀਣ ਦੇਵੀ, ਪਿਆਰੀ ਦੇਵੀ, ਪ੍ਰਮਿਲਾ ਦੇਵੀ, ਦੇਵੀ ਰਾਣੀ, ਮੀਰਾ ਦੇਵੀ, ਰਾਣੀ ਦੇਵੀ, ਲਕਸ਼ਮੀ ਦੇਵੀ, ਸ਼ਾਂਤੀ ਦੇਵੀ, ਲਾਲੀ ਦੇਵੀ, ਸੁੰਦਰੀ ਦੇਵੀ, ਨਥਿਆ ਰਾਣੀ, ਸਮੁੰਦਰੀ ਦੇਵੀ, ਗੁੱਡੂ ਦੇਵੀ, ਮਮਤਾ ਦੇਵੀ, ਵਿਮਲਾ ਦੇਵੀ ਅਤੇ ਕਿਰਨ ਰਾਣੀ ਆਦਿ ਵੀ ਮੌਜੂਦ ਸਨ।