ਦਰਪੇਸ਼ ਸਮੱਸਿਆਵਾਂ ਤੇ ਵਪਾਰਕ ਮੁੱਦਿਆਂ ’ਤੇ ਸੰਮੇਲਨ 28 ਨੂੰ
ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਵਪਾਰਕ ਮੁੱਦਿਆਂ ’ਤੇ ਸੰਮੇਲਨ 28 ਨੂੰ
Publish Date: Fri, 27 Feb 2026 03:43 PM (IST)
Updated Date: Fri, 27 Feb 2026 03:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਵਪਾਰ ਮੰਡਲ ਮਲੋਟ ਦੀ ਇੱਕ ਵਿਸ਼ੇਸ਼ ਮੀਟਿੰਗ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਹੋਈ। ਮੀਟਿੰਗ ’ਚ ਮਲੋਟ ਵਿਖੇ ਹੀ 28 ਫਰਵਰੀ ਨੂੰ ਸ਼ਾਮ 4 ਵਜੇ ਵਿਸ਼ਾਲ ਵਪਾਰੀ ਸੰਮੇਲਨ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਵਾਈਸ ਚੇਅਰਮੈਨ ਰਾਜ ਰੱਸੇਵਟ ਤੇ ਹੋਰ ਵਪਾਰੀਆਂ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰੀ ਵਪਾਰੀ ਸੰਮੇਲਨ ’ਚ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਚੁਣੌਤੀਆਂ ਅਤੇ ਵਪਾਰਕ ਖਿੱਤੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੇ ਗੰਭੀਰ ਵਿਚਾਰ ਵਟਾਂਦਰੇ ਲਈ ਇੱਕ ਵਿਸ਼ਾਲ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜ ਰੱਸੇ ਵੱਟ ਤੋਂ ਇਲਾਵਾ ਚੇਅਰਮੈਨ ਨਰਸਿੰਦਾਸ ਚਲਾਣਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੂਣੀਆਂ, ਮਲੋਟ ਦੇ ਪ੍ਰਧਾਨ ਪ੍ਰਦੀਪ ਧੀਗੜਾ, ਜਨਰਲ ਸਕੱਤਰ ਸੁਭਾਸ਼ ਕੱਕੜ, ਸੀਨੀਅਰ ਵਾਈਸ ਪ੍ਰਧਾਨ ਵਿਨੋਦ ਬਾਂਸਲ ਅਤੇ ਸਕੱਤਰ ਕਰਤਾਰ ਖੁੰਗਰ ਤੋਂ ਇਲਾਵਾ ਅਮਿਤ ਢੀਗੜਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਬਹੁਤੇ ਮਸਲੇ ਸੂਬਾ ਸਰਕਾਰ ਪੱਧਰ ’ਤੇ ਹਨ ਜਦਕਿ ਬਹੁਤ ਘੱਟ ਮਸਲੇ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਉਹ ਇਸ ਦਿਨ ਦੇ ਮੁੱਖ ਮਹਿਮਾਨ ਅਮਿਤ ਕਪੂਰ ਜੋ ਪੰਜਾਬ ਪ੍ਰਦੇਸ਼ ਵਪਾਰ ਮੰਡਲ ਰਜਿਸਟਰ ਦੇ ਪ੍ਰਧਾਨ ਹਨ ਦੇ ਸਨਮੁੱਖ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਰੱਖਣਗੇ ਅਤੇ ਪ੍ਰਧਾਨ ਨੂੰ ਬੇਨਤੀ ਕਰਨਗੇ ਕਿ ਇਹ ਮੁਸ਼ਕਿਲਾਂ ਸਰਕਾਰ ਤੋਂ ਜਲਦੀ ਹੱਲ ਕਰਵਾਈਆਂ ਜਾਣ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਪਸੀ ਵਪਾਰੀਆਂ ਦਾ ਆਪਸੀ ਭਾਈਚਾਰਾ ਕਾਇਮ ਕਰਨ ਅਤੇ ਇਸ ਨੂੰ ਹੋਰ ਮਜਬੂਤ ਕਰਨ ਲਈ ਵੀ ਇਹ ਸੰਮੇਲਨ ਕਾਰਗਰ ਸਾਬਿਤ ਹੋਵੇਗਾ।