ਮੇਲਾ ਮਾਘੀ ’ਤੇ ਕਾਨਫਰੰਸ ਬੰਨ੍ਹੇਗੀ ਪੰਜਾਬ ਅੰਦਰ ਭਾਜਪਾ ਸਰਕਾਰ ਦਾ ਮੁੱਢ : ਮਨਪ੍ਰੀਤ ਬਾਦਲ
ਮੇਲਾ ਮਾਘੀ ’ਤੇ ਕਾਨਫਰੰਸ ਬੰਨ੍ਹੇਗੀ ਪੰਜਾਬ ਅੰਦਰ ਭਾਜਪਾ ਸਰਕਾਰ ਬਨਾਉਣ ਦਾ ਮੁੱਢ : ਮਨਪ੍ਰੀਤ ਬਾਦਲ
Publish Date: Tue, 13 Jan 2026 07:31 PM (IST)
Updated Date: Tue, 13 Jan 2026 07:33 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਕਾਨਫਰੰਸ ’ਚ ਪੁੱਜਣ ਦੀ ਅਪੀਲ ਕੀਤੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਸਮੂਹ ਪਾਰਟੀ ਵਰਕਰ ਸਮੇਂ ਸਿਰ ਪਾਰਟੀ ਵੱਲੋਂ ਕੀਤੀ ਜਾ ਰਹੀ ਕਾਨਫਰੰਸ ’ਚ ਪੁੱਜ ਕੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮੇਲਾ ਮਾਘੀ ’ਤੇ ਪਹਿਲੀ ਵਾਰ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਅਤੇ ਆਪਣਾ ਫ਼ਰਜ਼ ਬਣਦਾ ਹੈ ਕਿ ਆਪਾਂ ਸਮੇਂ ’ਤੇ ਪੁੱਜ ਕੇ ਕਾਨਫਰੰਸ ਨੂੰ ਸਫ਼ਲ ਕਰਨ ’ਚ ਆਪਣਾ ਯੋਗਦਾਨ ਪਾਈਏ ਤਾਂ ਕਿ 2027 ’ਚ ਪੰਜਾਬ ਅੰਦਰ ਭਾਜਪਾ ਸਰਕਾਰ ਬਨਾਉਣ ਦਾ ਮੁੱਢ ਬੰਨ੍ਹਿਆ ਜਾ ਸਕੇ। ਇਸ ਮੌਕੇ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਜ਼ਿਲ੍ਹਾ ਮੀਤ ਪ੍ਰਧਾਨ ਬੌਬੀ ਸਿੰਗਲਾ, ਰਣਜੀਤ ਸਿੰਘ ਗੁਰੂਸਰ, ਸਰਬਣ ਸਿੰਘ ਸਾਬਕਾ ਸਰਪੰਚ, ਰੁਪਿੰਦਰ ਸਮਾਘ, ਗੁਰਮੀਤ ਸਿੰਘ ਦੋਦਾ, ਪੱਪੀ ਚਹਿਲ ਸਾਬਕਾ ਸਰਪੰਚ, ਪੱਪੂ ਲੋਹਾਰਾ, ਬਲਵਿੰਦਰ ਸਿੰਘ ਪਿਓਰੀ, ਰਵਿੰਦਰ ਜੈਨ, ਰਾਜਭਿੰਦਰ ਰੁਖਾਲਾ, ਬੇਅੰਤ ਸਿੰਘ ਸਾਬਕਾ ਸਰਪੰਚ, ਪਰਮਜੀਤ ਚੋਟੀਆਂ, ਸਤਨਾਮ ਗੁਰੂਸਰ, ਰਾਜਿੰਦਰ ਗਰਗ, ਨਿਹਾਲ ਸਿੰਘ ਆਸਾ ਬੁੱਟਰ, ਰੂਬਲ ਨਾਰੰਗ, ਕਾਕਾ ਸਿੰਗਲਾ, ਦਾਰਾ ਸਿੰਘ ਅਤੇ ਵਿਜੈ ਪਾਲ ਕੋਟਲੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।