ਮਿਮਿਟ ਵੱਲੋਂ ਕੋਚ ਮਨਕੀਰਤ ਸਿੰਘ ਔਲਖ ਦਾ ਸਨਮਾਨ
ਮਿਮਿਟ ਮਲੋਟ ਵੱਲੋਂ ਕੋਚ ਮਨਕੀਰਤ ਸਿੰਘ ਔਲਖ ਨੂੰ ਕੀਤਾ ਗਿਆ ਸਨਮਾਨਿਤ
Publish Date: Wed, 22 Apr 2026 05:32 PM (IST)
Updated Date: Wed, 22 Apr 2026 05:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਮਿਮਿਟ) ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇੱਕ ਮਿਲਣੀ ਦੌਰਾਨ ਦੱਸਿਆ ਕਿ ਸੰਸਥਾ ਦਾ ਹਰ ਅਧਿਕਾਰੀ ਕਰਮਚਾਰੀ ਆਪਣਾ ਕਾਰਜ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ। ਸੰਸਥਾ ’ਚ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਮਲੋਟ ਸ਼ਹਿਰ ਦੇ ਮਨਕੀਰਤ ਸਿੰਘ ਔਲਖ ਵਿਦਿਆਰਥੀਆਂ ਤੇ ਇਲਾਕੇ ਦੇ ਖਿਡਾਰੀਆਂ ਨੂੰ ਬਤੌਰ ਕੋਚ ਸਿਖਲਾਈ ਦੇ ਰਹੇ ਹਨ। ਮਨਕੀਰਤ ਸਿੰਘ ਔਲਖ ਦੀ ਖੇਡਾਂ ਪ੍ਰਤੀ ਸੰਜੀਦਗੀ ਅਤੇ ਖਿਡਾਰੀਆਂ ਦੀ ਮਿਹਨਤ ਦੇ ਸਦਕਾ ਮਿਮਿਟ ਮਲੋਟ ਦੇ ਖਿਡਾਰੀਆਂ ਨੇ ਸਾਲ 2026 ਦੀਆਂ ਪੀਟੀਯੂ ਜਲੰਧਰ ਦੀਆਂ ਯੂਨੀਵਰਸਿਟੀ ਪੱਧਰ ਦੀਆਂ ਖੇਡਾਂ ’ਚ 14 ਗੋਲਡ, ਸਿਲਵਰ ਤੇ ਕਾਂਸੀ ਦੇ ਤਗਮੇ ਹਾਸਿਲ ਕੀਤੇ। ਇਸੇ ਤਰ੍ਹਾਂ ਸਾਲ 2025 ’ਚ ਮਿਮਿਟ ਮਲੋਟ ਦੇ ਕਬੱਡੀ ਖਿਡਾਰੀਆਂ ਨੇ ਯੂਨੀਵਰਸਿਟੀ ਪੱਧਰ ’ਤੇ ਕਾਂਸੀ ਦੇ ਤਗਮੇ, ਕਰੋਸ ਕੰਟਰੀ ’ਚ ਸੋਨ ਤਗਮੇ ਅਤੇ ਅਥਲੈਟਿਕ ਮੀਟ 2025 ’ਚ 13 ਮੈਡਲ ਜਿੱਤ ਕੇ ਮਿਮਿਟ ਅਤੇ ਮਲੋਟ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਮਨਕੀਰਤ ਸਿੰਘ ਨੇ ਦੱਸਿਆ ਕਿ ਉਹ ਇੱਕ ਅਕੈਡਮੀ ਵੀ ਚਲਾ ਰਹੇ ਹਨ। ਮਿਮਿਟ ਮਲੋਟ ਵੱਲੋਂ ਮਨਕੀਰਤ ਸਿੰਘ ਔਲਖ ਨੂੰ ਮਿਮਿਟ ਅਤੇ ਮਲੋਟ ਸ਼ਹਿਰ ਦੇ ਖਿਡਾਰੀਆਂ ਨੂੰ ਸਹੀ ਸੇਧ ਦੇਣ ਕਾਰਨ ਅਤੇ ਬਤੌਰ ਕੋਚ ਚੰਗੀਆਂ ਸੇਵਾਵਾਂ ਦੇਣ ਕਾਰਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।