ਡਾਇਰੀ ਤੇ ਕੈਲੰਡਰ ਕੀਤਾ ਰਿਲੀਜ਼
ਸਿਵਲ ਸਰਜਨ ਨੇ ਮਲਟੀਪਰਪਜ ਜਥੇਬੰਦੀ ਦੀ ਡਾਇਰੀ ਤੇ ਕੈਲੰਡਰ ਕੀਤਾ ਜਾਰੀ
Publish Date: Mon, 09 Feb 2026 05:25 PM (IST)
Updated Date: Mon, 09 Feb 2026 05:29 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ, ਮਲੋਟ : ਮਲਟੀਪਰਪਜ ਕੇਡਰ ਦੀ ਪੰਜਾਬ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਮ. ਯੂਨੀਅਨ ਮੇਲ ਫੀਮੇਲ ਵੱਲੋਂ ਹਰ ਸਾਲ ਕੈਲੰਡਰ ਤੇ ਡਾਇਰੀ ਜਾਰੀ ਕੀਤਾ ਜਾਂਦਾ ਹੈ। ਇਸ ਸੰਬੰਧੀ ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ ਮੇਲ ਫੀਮੇਲ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਵਾਰ ਸਾਲ 2026 ਦਾ ਕੈਲੰਡਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਹੈ। ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਜਥੇਬੰਦੀ ਦੇ ਆਗੂ ਸਿਵਲ ਸਰਜਨ ਨੂੰ ਮਿਲੇ ਤੇ ਜਥੇਬੰਦੀ ਵੱਲੋਂ ਇਹ ਡਾਇਰੀ ਤੇ ਕੈਲੰਡਰ ਡਾ. ਸੁਨੀਲ ਬਾਂਸਲ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਤੋਂ ਜਾਰੀ ਕਰਵਾਇਆ ਗਿਆ। ਸਿਵਲ ਸਰਜਨ ਨੇ ਜਥੇਬੰਦੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ ਪ੍ਰਧਾਨ ਪੰਜਾਬ ਮ.ਪ ਮੇਲ ਫੀਮੇਲ ਯੂਨੀਅਨ, ਗੁਰਵਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਮ.ਪ. ਸੁਪਰਵਾਈਜ਼ਰ, ਤਰਸੇਮ ਕੁਮਾਰ ਆਲਮਵਾਲਾ,ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ ਮੇਲ ਫੀਮੇਲ ਯੂਨੀਅਨ, ਹਰਮਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਯੂਨੀਅਨ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਭਗਵਾਨ ਦਾਸ ਜ਼ਿਲ੍ਹਾ ਕੈਸ਼ੀਅਰ, ਸਰਬਜੀਤ ਕੌਰ ਬਾਵਾ, ਅਲਫੌਸਾ, ਸੀਮਾ ਰਾਣੀ ਤੋਂ ਇਲਾਵਾ ਮ.ਪ. ਕੇਡਰ ਵੱਡੀ ਗਿਣਤੀ ਵਿੱਚ ਹਾਜ਼ਰ ਸੀ।