ਸੀਆਈਏ ਸਟਾਫ ਨੇ 30 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
ਸੀਆਈਏ ਸਟਾਫ ਨੇ 30 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Publish Date: Tue, 10 Feb 2026 03:34 PM (IST)
Updated Date: Tue, 10 Feb 2026 03:38 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਨੇ 30 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਬਿੰਦਰਪਾਲ ਸਿੰਘ ਸਮੇਤ ਹੌਲਦਾਰ ਮਨਦੀਪ ਸਿੰਘ, ਸੀਨੀਅਰ ਸਿਪਾਹੀ ਹਰਜਿੰਦਰ ਸਿੰਘ, ਸੀਨੀਅਰ ਸਿਪਾਹੀ ਸੁਖਚੈਨ ਸਿੰਘ, ਸੀਨੀਅਰ ਸਿਪਾਹੀ ਸੁਖਵੀਰ ਸਿੰਘ ਤੇ ਪੀਸੀ ਕ੍ਰਿਸ਼ਨ ਸਰਕਾਰੀ ਗੱਡੀ ਸਕਾਰਪੀਓ ਨੰਬਰ ਪੀਬੀ65 ਆਰ 4826 ਦੇ ਜਿਸਨੂੰ ਸਿਪਾਹੀ ਰਚਨਦੀਪ ਸਿੰਘ ਚਲਾ ਰਿਹਾ ਸੀ, ਜਿਸ ਵਿੱਚ ਲੈਪਟਾਪ ਪ੍ਰਿੰਟਰ ਚਲਾਉਣ ਵਾਲਾ ਸਿਸਟਮ ਲੱਗਾ ਹੋਇਆ ਹੈ, ਤਫ਼ਤੀਸੀ ਕਿੱਟ, ਲੈਪਟਾਪ, ਪ੍ਰਿੰਟਰ ਹਮਰਾਹ ਨਾਲ ਲੈ ਕੇ ਬੀਤੀ 08 ਫਰਵਰੀ ਦੀ ਰਾਤ ਨੂੰ ਬ੍ਰਾਏ ਕਰਨੇ ਨਾਕਾਬੰਦੀ ਵਾ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਵੱਲ ਨੂੰ ਜਾ ਰਹੇ ਸੀ ਤਾਂ ਰਾਤ ਕਰੀਬ 11:50 ਵਜੇ ਨੇੜੇ ਯਾਦਗਰੀ ਗੇਟ ਮਲੋਟ ਰੋਡ ਤੋਂ ਕਰੀਬ 100 ਮੀਟਰ ਪਿੱਛੇ ਨਾਕਾਬੰਦੀ ਕੀਤੀ ਤਾਂ ਦੌਰਾਨ ਨਾਕਾਬੰਦੀ ਮਲੋਟ ਸ਼ਹਿਰ ਵੱਲੋਂ ਇਕ ਟਰੱਕ ਆਉਂਦਾ ਦਿਖਾਈ ਦਿੱਤਾ ਜਿਸਨੂੰ ਟਾਰਚ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਨੇ ਟਰੱਕ ਨੂੰ ਸੜਕ ਦੇ ਆਪਣੇ ਖੱਬੇ ਹੱਥ ਰੋਕ ਲਿਆ ਜਿਸਨੂੰ ਮੋਨਾ ਨੌਜਵਾਨ ਚਲਾ ਰਿਹਾ ਸੀ। ਜਿਸਨੂੰ ਸਹਾਇਕ ਥਾਣੇਦਾਰ ਨੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਕਤ ਨੌਜਵਾਨ ਨੇ ਆਪਣਾ ਨਾਮ ਅਬੀ ਸਿੰਘ ਦੱਸਿਆ ਜਿਸਨੂੰ ਸਹਾਇਕ ਥਾਣੇਦਾਰ ਨੇ ਜਦ ਪੂਰਾ ਨਾਮ ਦੱਸਣ ਨੂੰ ਕਿਹਾ ਤਾਂ ਉਸਨੇ ਆਪਣਾ ਨਾਮ ਅਭਿਸ਼ੇਕ ਉਰਫ ਅਬੀ ਪੁੱਤਰ ਹਰਬੰਸ ਸਿੰਘ ਵਾਸੀ ਆਸਲ ਉਤਾੜ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਹਾਲ ਅਬਾਦ ਗਲੀ ਨੰਬਰ 06 ਨੜੇ ਮੁਰਗੀਖਾਨਾ ਅਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਦੱਸਿਆ। ਫਿਰ ਸਹਾਇਕ ਥਾਣੇਦਾਰ ਨੇ ਅਭਿਸ਼ੇਕ ਸਿੰਘ ’ਤੇ ਸ਼ੱਕ ਹੋਣ ’ਤੇ ਜਦ ਉਸਦੇ ਉਕਤ ਟਰੱਕ ਨੰਬਰ ਪੀਬੀ30ਆਰ 4329 ਦੇ ਕੈਬਨ ਦੀ ਤਲਾਸ਼ੀ ਲਈ ਤਾਂ ਕੈਬਨ ਵਿੱਚ ਡਰਾਈਵਰ ਸੀਟ ਪਿੱਛੇ ਗੱਟਾ ਪਲਾਸਟਿਕ ਰੰਗ ਕਾਲਾ ਮਿਲਿਆ ਜਿਸਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 30 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ ਬਰਾਮਦ ਹੋਇਆ। ਅਭਿਸ਼ੇਕ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇਕ ਮੋਬਾਇਲ ਓਪੋ ਰੰਗ ਕਾਲਾ, 500 ਦਾ ਨੋਟ ਮਿਲਿਆ। ਪੁਲਿਸ ਵੱਲੋਂ ਅਭਿਸ਼ੇਕ ਉਰਫ ਅਬੀ ਪੁੱਤਰ ਹਰਬੰਸ ਸਿੰਘ ਵਾਸੀ ਆਸਲ ਉਤਾੜ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਹਾਲ ਅਬਾਦ ਗਲੀ ਨੰਬਰ 06 ਨੜੇ ਮੁਰਗੀਖਾਨਾ ਅਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਥਾਣਾ ਸਿਟੀ ਮੁਕਤਸਰ ਵਿਖੇ ਮੁਕੱਦਮਾ ਦਰਜ਼ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।