ਬੱਚਿਆਂ ਨੂੰ ਪੋਸ਼ਣ ਜਾਗਰੂਕਤਾ ਮਹੀਨੇ ਬਾਰੇ ਦਿੱਤੀ ਜਾਣਕਾਰੀ
ਬੱਚਿਆਂ ਨੂੰ ਪੋਸ਼ਣ ਜਾਗਰੂਕਤਾ ਮਹੀਨੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ
Publish Date: Wed, 22 Apr 2026 04:27 PM (IST)
Updated Date: Wed, 22 Apr 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੇਂਦਰੀ ਭੰਡਾਰਣ ਨਿਗਮ ਚੰਡੀਗੜ੍ਹ ਦੇ ਅਧੀਨ ਕੇਂਦਰੀ ਭੰਡਾਰਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਨੂੰ ਪੋਸ਼ਣ ਮਾਹ ਦਾ ਆਯੋਜਨ ਕੀਤਾ ਗਿਆ। ਇਸ ’ਚ ਬੱਚਿਆਂ ਨੂੰ ਪੋਸ਼ਣ ਜਾਗਰੂਕਤਾ ਮਹੀਨੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ’ਚ ਪੋਸ਼ਣ, ਮੁੱਢਲੀ ਬਾਲ ਸਿੱਖਿਆ, ਸਿਹਤ ਸੇਵਾਵਾਂ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਇਹ ਮੁਹਿੰਮ ਜਾਗਰੂਕਤਾ ਵਧਾਉਣ, ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰਿਆਂ ਨੂੰ ਸਰਲ ’ਤੇ ਟਿਕਾਊ ਪੋਸ਼ਣ ਹੱਲ ਅਪਣਾਉਣ ਲਈ ਪ੍ਰੇਰਿਤ ਕਰੇਗੀ, ਜਿਸ ਨਾਲ ਭਾਰਤ ’ਚ ਕੁਪੋਸ਼ਣ ਵਿਰੁੱਧ ਲੜਨ ’ਚ ਮਦਦ ਮਿਲੇਗੀ। ‘ਪੋਸ਼ਣ ਭੀ ਪੜ੍ਹਾਈ ਭੀ’ ਥੀਮ ਦੇ ਤਹਿਤ ਬੱਚਿਆਂ ਨੂੰ ਮੌਸਮੀ ਫਲ ਜਿਵੇਂ ਕਿ ਕੇਲਾ ਅਤੇ ਸੇਬ, ਰਚਨਾਤਮਕਤਾ ਨੂੰ ਵਧਾਉਣ ਲਈ ਕਰੇਯੋਨ (ਮੋਮੀ ਰੰਗ) ਆਦਿ ਵੰਡੇ ਗਏ। ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਲਈ ਬੱਚਿਆਂ ਨੂੰ ਸਾਬਣ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ। ਇਸ ਮੌਕੇ ਕੇਂਦਰੀ ਭੰਡਾਰਣ ਨਿਗਮ ਦੇ ਵੇਅਰਹਾਊਸ ਮੈਨੇਜਰ ਗੁਲਸ਼ਨ ਗੋਇਲ ਅਤੇ ਸੀਆਰਐਮ ਡੀਏਵੀ ਸਕੂਲ ਦੀ ਪ੍ਰਿੰਸੀਪਲ ਹਰਪਾਲ ਕੌਰ ਸਮੇਤ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਰਿਹਾ।