ਸੀਜੀਐੱਮ ਕਾਲਜ ਮੋਹਲਾਂ ਦਾ ਨਤੀਜਾ ਰਿਹਾ ਸ਼ਾਨਦਾਰ
ਸੀਜੀਐਮ ਕਾਲਜ ਮੋਹਲਾਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 20 Mar 2026 04:19 PM (IST)
Updated Date: Fri, 20 Mar 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੰਨੀਵਾਲਾ ਫੱਤਾ : ਸੀਜੀਐੱਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਦਸੰਬਰ 2025 ਦੀਆਂ ਪ੍ਰੀਖਿਆਵਾਂ ’ਚ ਬੀਏ ਭਾਗ ਤੀਸਰਾ ਅਤੇ ਪੰਜਵੇਂ ਸਮੈਸਟਰ ਦੇ ਨਤੀਜੇ ’ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਕਾਲਜ ਦੀ ਵਿਦਿਆਰਥਣ ਰਮਣੀਕ ਕੌਰ ਨੇ ਪਹਿਲਾ ਸਥਾਨ, ਅੰਜਨਾ ਕੁਮਾਰੀ ਨੇ ਦੂਜਾ ਸਥਾਨ ਅਤੇ ਮੇਹਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਹ ਸ਼ਾਨਦਾਰ ਨਤੀਜਾ ਸਟਾਫ ਦੀ ਮਿਹਨਤ ਸਦਕਾ ਆਇਆ ਹੈ। ਕਾਲਜ ਦੇ ਚੇਅਰਮੈਨ ਸਤਪਾਲ ਸਿੰਘ ਮੋਹਲਾ ਨੇ ਸ਼ਾਨਦਾਰ ਨਤੀਜੇ ਆਉਣ ਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾਕਟਰ ਬਲਜੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਇਸਤੋਂ ਵੀ ਬਿਹਤਰ ਨਤੀਜੇ ਲਿਆਉਣ ਲਈ ਪ੍ਰੇਰਿਆ। ਕਾਲਜ ਦੀ ਮੈਨੇਜਮੈਂਟ ਕਮੇਟੀ ਸੱਤਪਾਲ ਸਿੰਘ ਮੋਹਲਾ ਚੇਅਰਮੈਨ, ਨਵਜੀਤ ਸਿੰਘ ਮੋਹਲਾ, ਜਗਤਾਰ ਬਰਾੜ ਰਾਜ ਕੁਮਾਰ ਨੇ ਕਿਹਾ ਕਿ ਸੀਜੀਐਮ ਕਾਲਜ ਦੇ ਨਤੀਜੇ ਬਹੁਤ ਹੀ ਵਧੀਆ ਆਉਂਦੇ ਹਨ ਅਤੇ ਸਾਰਾ ਸਟਾਫ, ਵਿਦਿਆਰਥੀ, ਬੱਚਿਆਂ ਦੇ ਮਾਪੇ ਵਧਾਈ ਦੇ ਹੱਕਦਾਰ ਹਨ।