ਰਿਜ਼ਨਲ ਸੈਂਟਰ ਵਿਖੇ ਤਿੰਨ ਰੋਜ਼ਾ ਕਾਨਫਰੰਸ ਮੁਕੰਮਲ
ਰਿਜ਼ਨਲ ਸੈਂਟਰ ਵਿਖੇ ਤਿੰਨ ਰੋਜ਼ਾ ਕਾਨਫਰੰਸ ਮੁਕੰਮਲ
Publish Date: Fri, 27 Feb 2026 06:56 PM (IST)
Updated Date: Fri, 27 Feb 2026 06:58 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਵਿਖੇ ਡਾਇਰੈਕਟਰ ਪ੍ਰੋ. ਮੁਨੀਸ਼ ਕੁਮਾਰ ਜਿੰਦਲ ਦੀ ਅਗਵਾਈ ਹੇਠ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ। ਸੈਸ਼ਨ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਪੀ ਐਸ ਢੀਂਗਰਾ ਨੇ ਕੀਤੀ ਜਦਕਿ ਪ੍ਰੋ. ਕੁਮਾਰ ਸੁਸ਼ੀਲ, ਡਾ. ਮੋਹਿੰਦਰ ਕੁਮਾਰ, ਪ੍ਰੋ. ਹਰਦੀਪ ਸਿੰਘ ਨੇ ਪਰਚੇ ਪੜ੍ਹੇ। ਇਸੇ ਤਰ੍ਹਾਂ ਦੂਜੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਤਰਲੋਕ ਬੰਧੂ ਪ੍ਰਿੰਸੀਪਲ ਦਸ਼ਮੇਸ਼ ਖਾਲਸਾ ਬੀਐਡ ਕਾਲਜ ਨੇ ਕੀਤੀ ਜਦਕਿ ਡਾ. ਨੀਤਾ ਕੁਮਾਰੀ, ਬਲੇਂਦੂ ਸਿੰਘ, ਆਸ਼ੋਕ ਮੌਰੀਆ, ਡਾ. ਸ਼ਸ਼ੀਕਾਂਤ ਰਾਏ, ਡਾ. ਸੰਦੀਪ ਕੌਰ, ਪ੍ਰੋ. ਅਸੀਮ ਸਿੰਘ, ਪ੍ਰੋ. ਹਰਵਿੰਦਰ ਕੌਰ, ਡਾ. ਇੰਦਰਜੋਤ ਕੌਰ ਨੇ ਪਰਚੇ ਪੇਸ਼ ਕੀਤਾ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਮਾਇਆ ਸ਼ੰਕਰ ਪਾਂਡੇ ਨੇ ਕੀਤੀ ਜਦਕਿ ਡਾ. ਸਰਬਜੀਤ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਲਖਵਿੰਦਰ ਸਿੰਘ ਅਜੇਂਦਰ ਮੁੰਬਈ ਨੇ ਪਰਚੇ ਪੇਸ਼ ਕੀਤੇ। ਸਮਾਪਤੀ ਸੈਸ਼ਨ ’ਚ ਬੋਲਦਿਆਂ ਪ੍ਰੋ. ਪਾਂਡੇ ਨੇ ਕਾਨਫਰੰਸ ਦੇ ਮੁੱਖ ਮੁੱਦੇ ਦੀ ਸਾਰਥਿਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਦੇ ਕਨਵੀਨਰ ਪ੍ਰੋ. ਜੇ ਐਸ ਢਿੱਲੋਂ, ਪ੍ਰੋ. ਆਰ ਕੇ ਮਿਸ਼ਰਾ, ਪ੍ਰੋ ਬਲਜਿੰਦਰ ਕੌਰ, ਪ੍ਰੋ. ਨਿਸ਼ਾ ਜੈਨ, ਡਾ. ਗੁਰਪਾਲ ਸਿੰਘ, ਡਾ. ਮੋਹਿੰਦਰ ਕੁਮਾਰ, ਪ੍ਰੋ. ਗੁਰਜਸਵਿੰਦਰ ਸਿੰਘ, ਪ੍ਰੋ. ਹਰਦੀਪ ਸਿੰਘ, ਰਜਨੀਸ਼ ਗੰਭੀਰ, ਡਾ. ਮਨਜੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।