ਜਬਰ ਜਨਾਹ ਮਾਮਲੇ ’ਚ ਪਰਚਾ ਦਰਜ
ਲੜਕੀ ਨਾਲ ਜਬਰ ਜਨਾਹ ਮਾਮਲੇ ’ਚ ਇਕ ਵਿਰੁੱਧ ਪਰਚਾ ਦਰਜ਼
Publish Date: Sun, 15 Feb 2026 04:41 PM (IST)
Updated Date: Sun, 15 Feb 2026 04:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਪੀੜ੍ਹਿਤ ਲੜਕੀ ਨੇ ਦੱਸਿਆ ਕਿ ਉਹ ਬੀਤੀ 11 ਫਰਵਰੀ ਨੂੰ ਰੋਜਾਨਾ ਦੀ ਤਰ੍ਹਾਂ ਆਪਣੇ ਪਿੰਡ ਤੋਂ ਗਿੱਦੜਬਾਹਾ ਇਕ ਸੈਲੂਨ ਵਿਚ ਆਈ ਸੀ। ਜਦੋਂ ਉਹ ਸਵੇਰੇ ਕਰੀਬ 10:30 ਵਜੇ ਗਿੱਦੜਬਾਹਾ ਵਿਖੇ ਬੱਸ ਤੋਂ ਉਤਰੀ ਤਾਂ ਦੀਪ ਸਿੰਘ ਨਾਮੀ ਨੌਜਵਾਨ ਪਹਿਲਾਂ ਹੀ ਉਥੇ ਖੜਾ ਸੀ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਕਤ ਦੀਪ ਸਿੰਘ ਨੇ ਉਸਨੂੰ ਬਠਿੰਡਾ ਜਾ ਕੇ ਆਉਣ ਲਈ ਕਿਹਾ ਜਿਸਤੇ ਉਹ ਦੀਪ ਸਿੰਘ ਨੂੰ ਪਹਿਲਾਂ ਤੋਂ ਜਾਣਦੀ ਹੋਣ ਕਾਰਨ ਉਸ ਨਾਲ ਬਠਿੰਡਾ ਚਲੀ ਗਈ। ਬਠਿੰਡਾ ਵਿਖੇ ਉਸਨੇ ਇਕ ਹੋਟਲ ’ਚ ਕਮਰਾ ਬੁੱਕ ਕਰਵਾਇਆ ਅਤੇ ਕਿਹਾ ਕਿ ਉਹ ਕੁਝ ਸਮਾਂ ਇੱਥੇ ਰੁਕ ਕੇ ਵਾਪਿਸ ਜਾਣਗੇ। ਮੈਂ ਉਸ ਤੇ ਵਿਸ਼ਵਾਸ਼ ਕਰਦੇ ਹੋਏ ਹੋਟਲ ਦੇ ਕਮਰੇ ਵਿਚ ਰੁਕ ਗਈ, ਜਿੱਥੇ ਉਕਤ ਲੜਕੇ ਨੇ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਜਬਰਦਸਤੀ ਕੀਤੀ। ਮੇਰੇ ਵੱਲੋਂ ਇਸ ਸੰਬੰਧੀ ਘਰ ਦੱਸਣ ਦਾ ਕਹਿਣ ਤੇ ਉਕਤ ਦੀਪ ਸਿੰਘ ਨੇ ਉਸਨੂੰ ਡਰਾਇਆ ਧਮਕਾਇਆ ਤੇ ਜਾਨੋ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਰੇਲ ਗੱਡੀ ਰਾਹੀਂ ਰੇਲਵੇ ਸਟੇਸ਼ਨ ਪਟਿਆਲਾ ਲੈ ਗਿਆ ਜਿਥੇ ਕੁਝ ਸਮਾਂ ਬੈਠਣ ਤੋਂ ਬਾਅਦ ਉਸਨੂੰ ਗੱਡੀ ਰਾਹੀਂ ਵਾਪਸ ਗਿੱਦੜਬਾਹਾ ਲਿਆ ਕੇ ਰੇਲਵੇ ਸਟੇਸ਼ਨ ਤੇ ਛੱਡ ਦਿੱਤਾ ਅਤੇ ਖੁਦ ਉਥੋਂ ਗਾਇਬ ਹੋ ਗਿਆ। ਜਿਸ ਤੋਂ ਬਾਅਦ ਮੇਰੀ ਤਲਾਸ਼ ਕਰਦੇ ਹੋਏ ਮੇਰਾ ਪਿਤਾ ਜਦੋਂ ਰੇਲਵੇ ਸਟੇਸ਼ਨ ਗਿੱਦੜਬਾਹਾ ਵਿਖੇ ਪੁੱਜੇ ਤਾਂ ਉਨ੍ਹਾਂ ਮੇਰੀ ਹਾਲਤ ਦੇਖ ਕੇ ਮੈਨੂੰ ਮੇਰੇ ਹਲਾਤ ਬਾਰੇ ਪੁੱਛਿਆ ਤਾਂ ਮੇਰੇ ਵੱਲੋ ਸਾਰੀ ਗੱਲਬਾਤ ਦੱਸਣ ਤੇ ਮੇਰੇ ਪਿਤਾ ਨੇ ਮੈਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਓਧਰ ਉਕਤ ਮਾਮਲੇ ਵਿਚ ਪੁਲਿਸ ਨੇ ਕਥਿਤ ਦੋਸ਼ੀ ਦੀਪ ਸਿੰਘ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮੁਲਜ਼ਮ ਦੀਪ ਸਿੰਘ ਅਜੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹੈ।