ਮੁਕਤਸਰ-ਕੋਟਕਪੂਰਾ ਰੋਡ ’ਤੇ ਕਾਰ ਨੂੰ ਲੱਗੀ ਅੱਗ, ਚਾਲਕ ਸੁਰੱਖਿਅਤ
ਮੁਕਤਸਰ-ਕੋਟਕਪੂਰਾ ਰੋਡ ’ਤੇ ਕਾਰ ਨੂੰ ਲੱਗੀ ਅੱਗ, ਚਾਲਕ ਵਾਲ ਵਾਲ ਬਚਿਆ
Publish Date: Sat, 24 Jan 2026 03:42 PM (IST)
Updated Date: Sat, 24 Jan 2026 03:46 PM (IST)
ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਕੋਟਕਪੂਰਾ ਰੋਡ ’ਤੇ ਅੱਜ ਕਰੀਬ 11 ਵਜੇ ਇਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਗਈ ਜਦਕਿ ਕਾਰ ਚਾਲਕ ਵਾਲ-ਵਾਲ ਬਚ ਗਿਆ। ਇਕੱਤਰ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਸੁਖਬੀਰ ਸਿੰਘ ਜੋਕਿ ਕੋਟਕਪੂਰਾ ਤੋਂ ਮੁਕਤਸਰ ਵੱਲ ਆ ਰਿਹਾ ਸੀ ਕਿ ਪਿੰਡ ਝਬੇਲਵਾਲੀ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਅਚਾਨਕ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਇਕ ਟਾਹਲੀ ਦੇ ਦਰੱਖਤ ’ਚ ਜਾ ਵੱਜੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਕਾਰ ਸਵਾਰ ਨੇ ਮਸਾਂ ਹੀ ਆਪਣੀ ਜਾਨ ਬਚਾਈ। ਕਾਰ ਸੀਐਨਜੀ ਗੈਸ ’ਤੇ ਸੀ। ਹਾਦਸੇ ਦਾ ਪਤਾ ਲੱਗਦਿਆਂ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ ਜਿਨ੍ਹਾਂ ਨੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਏਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ।