ਕਹਿਰ ਬਣ ਕੇ ਟੁੱਟੀ ਨਹਿਰ: ਕਾਰ ਸਮੇਤ ਚਾਲਕ ਨਹਿਰ 'ਚ ਲਾਪਤਾ; ਗੋਤਾਖੋਰਾਂ ਤੇ NDRF ਦੀਆਂ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਤੇਜ਼
ਲੰਬੀ ਦੇ ਪਿੰਡ ਮਾਹੂਆਣਾ ਦੇ ਕੋਲ ਰਾਜਸਥਾਨ ਨਹਿਰ ’ਚ ਬੀਤ ਰਾਤ ਕਾਰ ਸਮੇਤ ਇਕ ਵਿਅਕਤੀ ਡਿੱਗ ਗਿਆ। ਕਾਲ ਚਾਲਕ ਦੀ ਪਛਾਣ ਹਰਦੀਪ ਸਿੰਘ (45) ਵਾਸੀ ਪਿੰਡ ਲੰਬੀ ਵਜੋਂ ਦੱਸੀ ਜਾ ਰਹੀ ਹੈ।
Publish Date: Tue, 03 Feb 2026 02:55 PM (IST)
Updated Date: Tue, 03 Feb 2026 02:56 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ : ਲੰਬੀ ਦੇ ਪਿੰਡ ਮਾਹੂਆਣਾ ਦੇ ਕੋਲ ਰਾਜਸਥਾਨ ਨਹਿਰ ’ਚ ਬੀਤ ਰਾਤ ਕਾਰ ਸਮੇਤ ਇਕ ਵਿਅਕਤੀ ਡਿੱਗ ਗਿਆ। ਕਾਲ ਚਾਲਕ ਦੀ ਪਛਾਣ ਹਰਦੀਪ ਸਿੰਘ (45) ਵਾਸੀ ਪਿੰਡ ਲੰਬੀ ਵਜੋਂ ਦੱਸੀ ਜਾ ਰਹੀ ਹੈ।
ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਵੱਲੋਂ ਨਹਿਰ ’ਚੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ। ਸਵੇਰੇ ਤੋਂ ਭਾਲ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਕਾਰ ਅਤੇ ਚਾਲਕ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।