ਸੰਕਲਪ ਸੁਸਾਇਟੀ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਮੁਹਿੰਮ ਸ਼ੁਰੂ
ਸੰਕਲਪ ਸੁਸਾਇਟੀ ਦੁਆਰਾ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ
Publish Date: Wed, 21 Jan 2026 03:32 PM (IST)
Updated Date: Wed, 21 Jan 2026 03:36 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਮਾਜ ਸੇਵੀ ਸੰਸਥਾ ‘ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ ਕਰੀਬ 20 ਸਾਲ ਤੋਂ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਾਗਰੂਕਤਾ ਮੁਹਿੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੁਆਰਾ ਬਸੰਤ ਪੰਚਮੀ ਮੌਕੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੋਕਾਂ ਨੂੰ ਚਾਈਨਾ ਤੇ ਪਲਾਸਟਿਕ ਡੋਰ ਨਾਲ ਪਤੰਗ ਨਾ ਉਡਾਉਣ ਲਈ ਪੂਰੇ ਜਿਲੇ ਅੰਦਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਾਗਰੂਕਤਾ ਦੇ ਇਸ ਸੇਵਾ ਕਾਰਜ ਦਾ ਆਗਾਜ਼ ਅੱਜ ਸਥਾਨਕ ਦਫਤਰ ਡਿਪਟੀ ਕਮਿਸ਼ਨਰ ਵਿਖੇ ਏਡੀਸੀ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਦੇ ਦੁਆਰਾ ਜਾਗਰੂਕਤਾ ਫਲੈਕਸ ਜਾਰੀ ਕਰਵਾ ਕੇ ਕੀਤਾ। ਇਸ ਮੌਕੇ ਬੋਲਦਿਆਂ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਸੰਕਲਪ ਸੁਸਾਇਟੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਰੂ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਇਹ ਵੀ ਆਖਿਆ ਕਿ ਸਰਕਾਰ ਦੁਆਰਾ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਵਿਸ਼ੇਸ਼ ਤੌਰ ਤੇ ਪੁੱਜੇ ਕਲੀਨ ਐਂਡ ਗ੍ਰੀਨ ਸੁਸਾਇਟੀ ਦੇ ਪ੍ਰਧਾਨ ਤਰਸੇਮ ਬਾਂਸਲ ਨੇ ਆਖਿਆ ਕਿ ਚਾਈਨਾ ਡੋਰ ਦਾ ਨੂੰ ਮੌਤ ਦਾ ਸਮਾਨ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਪੰਮਾ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾਸ ਕਰਕੇ ਦੋ ਪਹੀਆ ਵਾਹਨਾਂ ਜਿਵੇਂ ਕਿ ਸਕੂਟਰ, ਮੋਟਰਸਾਈਕਲ ਆਦਿ ਨੂੰ ਚਲਾਉਣ ਮੌਕੇ ਗਲੇ ਵਿੱਚ ਮਫਲਰ ਜਾਂ ਕੱਪੜਾ ਲਪੇਟ ਕੇ ਚੱਲਣ। ਇਸ ਮੁਹਿੰਮ ਨੂੰ ਸਿਰੇ ਚੜਨ ਲਈ ਐੱਸ. ਕੇ ਫਲੈਕਸ ਪ੍ਰਿੰਟਰਸ ਕੋਟਕਪੂਰਾ ਰੋਡ ਦੇ ਸੰਚਾਲਕ ਪ੍ਰੀਤਿੰਦਰ ਸਿੰਘ, ਰਾਹੁਲ ਵਿਧਾਇਕ, ਏ ਟੂ ਜੈਡ ਐਡਵਰਟਾਈਜਿੰਗ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਹੈਪੀ,ਗਗਨ ਗਾਰਮੈਂਟਸ, ਐਸ.ਐਸ ਲੈਪਟਾਪ, ਸਿਆਮਾ ਅਤਰਜ਼, ਗੋਰਾ ਟਾਇਲਜ਼ (ਰਾਮਪੁਰਾ ਫੂਲ) ਦੁਆਰਾ ਆਪਣੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਢਿੱਲੋ, ਸੁਮੀਤ ਸਿੰਘ, ਪੱਤਰਕਾਰ ਤੇ ਲੇਖਕ ਗੁਰਸੇਵਕ ਸਿੰਘ ਪ੍ਰੀਤ, ਵਿਜੇ ਬੱਤਰਾ, ਗੁਰਪਿਆਸ ਸਿੰਘ ਸੰਧੂ ਕੋਆਰਡੀਨੇਟਰ ਬਲਾਕ ਲੰਬੀ, ਅਵਤਾਰ ਸਿੰਘ ਮੱਲਣ ਕੋਆਰਡੀਨੇਟਰ ਬਲਾਕ ਦੋਦਾ, ਸਤਵੰਤ ਸਿੰਘ ਸੰਧੂ ਕੋਆਰਡੀਨੇਟਰ ਬਲਾਕ ਸ੍ਰੀ ਮੁਕਤਸਰ ਸਾਹਿਬ, ਗੁਰਚਰਨ ਸਿੰਘ ਕਾਕਾ ਬੁਰਜ ਆਦਿ ਹਾਜ਼ਰ ਸਨ।