ਮਾਤਾ ਚਿੰਤਪੁਰਣੀ ਦੇ ਦਰਸ਼ਨਾਂ ਲਈ ਗਿੱਦੜਬਾਹਾ ਤੋਂ ਬੱਸ ਰਵਾਨਾ
ਮਾਤਾ ਚਿੰਤਪੁਰਣੀ ਦੇ ਦਰਸ਼ਨਾਂ ਲਈ ਗਿੱਦੜਬਾਹਾ ਤੋਂ ਬੱਸ ਰਵਾਨਾ
Publish Date: Sat, 28 Mar 2026 06:02 PM (IST)
Updated Date: Sat, 28 Mar 2026 06:02 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੀ ਧਾਰਮਿਕ ਸੰਸਥਾ ਜੈ ਮਾਤਾ ਚਿੰਤਪੁਰਣੀ ਬੱਸ ਸੇਵਾ ਦਲ ਗਿੱਦੜਬਾਹਾ ਵੱਲੋਂ ਹਰ ਮਹੀਨੇ ਦੀ ਤਰਾਂ ਇਸ ਵਾਰ ਇਕ ਬੱਸ ਨੂੰ ਦਲ ਦੇ ਮੈਂਬਰ ਓਮ ਪ੍ਰਕਾਸ਼ ਸਿੰਗਲਾ ਅਤੇ ਰਿੰਕੂ ਬੁੱਟਰ ਦੀ ਅਗਵਾਈ ’ਚ ਸਥਾਨਕ ਬਰਫ ਵਾਲੀ ਗਲੀ ਤੋਂ ਮਾਤਾ ਚਿੰਤਪੁਰਣੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਕਾਸ਼ ਸਿੰਗਲਾ ਨੇ ਦੱਸਿਆ ਕਿ ਸੰਸਥਾ ਵੱਲੋਂ 112ਵੀਂ ਬੱਸ ਨੂੰ ਕੰਜਕ ਵੱਲੋਂ ਝੰਡੀ ਵਿਖਾ ਕੇ ਮਾਤਾ ਚਿੰਤਪੁਰਨੀ ਅਤੇ ਨਕੋਦਰ ਡੇਰੇ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਉਕਤ ਬੱਸ ’ਚ ਲਗਭਗ 57 ਸ਼ਰਧਾਲੂਆਂ ਦਾ ਜਥਾ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਵਾਪਸੀ ਸਮੇਂ ਬੱਸ ਨਕੋਦਰ ਡੇਰੇ ਦੇ ਦਰਸ਼ਨ ਕਰਵਾਉਂਦੀ ਹੋਈ ਵਾਪਿਸ ਗਿੱਦੜਬਾਹਾ ਪਹੁੰਚੇਗੀ।