ਬੁੱਧ ਵਿਹਾਰ ਵਿਕਾਸ ਕਮੇਟੀ ਵੱਲੋਂ ਬੈਂਕ ਅਧਿਕਾਰੀ ਮਹੇਸ਼ ਸ਼ਰਮਾ ਦਾ ਸਨਮਾਨ
ਬੁੱਧ ਵਿਹਾਰ ਵਿਕਾਸ ਕਮੇਟੀ ਨੇ ਬੈਂਕ ਅਧਿਕਾਰੀ ਮਹੇਸ਼ ਸ਼ਰਮਾ ਨੂੰ ਸਨਮਾਨਿਤ ਕੀਤਾ : ਢੋਸੀਵਾਲ
Publish Date: Sun, 01 Feb 2026 04:27 PM (IST)
Updated Date: Sun, 01 Feb 2026 04:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਹੱਲਾ ਬੁੱਧ ਵਿਹਾਰ ਦੀ ਵਿਕਾਸ ਕਮੇਟੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ’ਚ ਸੀਨੀਅਰ ਮੈਂਬਰ ਅਸ਼ੋਕ ਕੁਮਾਰ ਭਾਰਤੀ, ਇੰਸ ਗੁਰਮੇਲ ਸਿੰਘ ਬਰਾੜ, ਰਾਹੁਲ ਗੋਇਲ, ਅਨਿਲ ਅਨੇਜਾ, ਸੰਦੀਪ ਬੱਤਰਾ, ਹਰਦੀਪ ਸਿੰਘ, ਮੋਹਨ ਲਾਲ ਛਾਬੜਾ, ਗੁਰਪਿਆਰ ਸਿੰਘ, ਸੁਨੀਲ ਜੱਗਾ, ਗੌਰਵ ਰਾਜੌਰੀਆ, ਜਸਪ੍ਰੀਤ ਸਿੰਘ, ਰਵੀ ਭਟੇਜਾ, ਮਨਜਿੰਦਰ ਸਦਿਉੜਾ, ਦਲਜੀਤ ਕੌਰ, ਸੰਤੋਸ ਭਾਰਤੀ, ਬਿਮਲਾ ਢੋਸੀਵਾਲ, ਸਿਖਾ ਛਾਬੜਾ, ਸੁਖਬੀਰ ਕੌਰ, ਸੁਖਦੀਪ ਕੌਰ ਅਤੇ ਰੇਨੂੰ ਗੋਇਲ ਆਦਿ ਵੱਲੋਂ ਮੀਟਿੰਗ ਦੌਰਾਨ ਸਭਨਾਂ ਨੂੰ ਸਤਿਗੁਰੂ ਰਵਿਦਾਸ ਜੈਅੰਤੀ ਦੀ ਵਧਾਈ ਦਿੱਤੀ ਗਈ। ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਨਕ ਬ੍ਰਾਂਚ ਵਿੱਚੋਂ ਕੱਲ ਹੀ ਸੇਵਾ ਮੁਕਤ ਹੋਏ ਬੈਂਕ ਅਧਿਕਾਰੀ ਮਹੇਸ਼ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਰਮਾ ਦੀ ਪਤਨੀ ਸਲੋਨੀ ਸ਼ਰਮਾ ਤੇ ਪੁੱਤਰ ਕਸ਼ਿਸ਼ ਸਰਮਾ ਸੀਏ ਵੀ ਮੌਜੂਦ ਸਨ। ਮੀਟਿੰਗ ’ਚ ਮੁਹੱਲੇ ਦੀਆਂ ਸਾਂਝੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਲਈ ਸਾਰੇ ਸੰਭਾਵੀ ਉਮੀਦਵਾਰਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ। ਮੀਟਿੰਗ ਦੌਰਾਨ ਸਤਿਗੁਰੂ ਰਵਿਦਾਸ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਢੋਸੀਵਾਲ ਪਰਿਵਾਰ ਵੱਲੋਂ ਜਲੇਬੀਆਂ ਵੀ ਵੰਡੀਆਂ ਗਈਆਂ।