ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮ ਵਿਰੋਧੀ : ਕੁਲਬੀਰ ਜੋਸ਼ੀ
ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮ ਵਿਰੋਧੀ : ਕੁਲਬੀਰ ਜੋਸ਼ੀ
Publish Date: Mon, 09 Mar 2026 04:26 PM (IST)
Updated Date: Mon, 09 Mar 2026 04:30 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ 2026-27 ਬਜਟ ਤੇ ਪ੍ਰਤੀਕਰਮ ਕਰਦਿਆ ਅਧਿਆਪਕ ਆਗੂ ਕੁਲਬੀਰ ਜੋਸ਼ੀ ਝਬੇਲਵਾਲੀ ਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮ ਵਿਰੋਧੀ ਹੈ। ਬਜਟ ਨੂੰ ਸਾਰੇ ਵਰਗਾ ਵੱਲੋਂ ਨਕਾਰਿਆ ਗਿਆ ਹੈ। ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਪੱਖ ’ਚ ਕੋਈ ਵੀ ਲੋਕ ਪੱਖੀ ਫੈਸਲਾ ਨਹੀਂ ਕੀਤਾ ਗਿਆ। ਮੁਲਾਜ਼ਮਾ ਨਾਲ ਕੀਤੇ ਵਾਅਦੇ ਅਨੁਸਾਰ ਮੁਲਾਜਮਾਂ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਬੰਧੀ, ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਅਤੇ ਪੇਂਡੂ ਭੱਤਾ ਬਹਾਲ ਕਰਨ ਸੰਬੰਧੀ ਕੋਈ ਵੀ ਤਜਵੀਜ਼ ਨਹੀਂ ਰੱਖੀ ਗਈ। ਪੰਜਾਬ ਸਰਕਾਰ ਦੁਆਰਾ ਆਪਣੇ ਕੀਤੇ ਲਾਰੇ ਰੂਪੀ ਵਾਅਦੇ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ’ਤੇ ਪੱਕੇ ਕਰਨ ਸਬੰਧੀ ਇਸ ਬਜਟ ’ਚ ਕੋਈ ਵਿਵਸਥਾ ਨਹੀਂ ਕੀਤੀ ਗਈ ਅਤੇ ਨਾ ਹੀ ਡਿਵੈਲਪਮੈਂਟ ਟੈਕਸ ਨੂੰ ਬੰਦ ਕਰਨ ਸਬੰਧੀ ਕੋਈ ਵਿਚਾਰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਇਹ ਬਜਟ ਲੋਕ ਭਲਾਈ ਵਾਲਾ ਬਜਟ ਨਾ ਹੋ ਕੇ ਲੋਕ ਵਿਰੋਧੀ ਹੋ ਨਿਬੜਿਆ ਹੈ,ਜਿਸ ਵਿੱਚ ਹਰ ਵਰਗ ਨਾਲ ਬਜਟ ਦੇ ਨਾਂ ਤੇ ਧੋਖਾ ਕੀਤਾ ਗਿਆ ਹੈ।