ਬਜਟ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੇ ਹੱਕ ’ਚ : ਬੱਬੂ ਸੰਧੂ
ਬਜਟ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੇ ਹੱਕ ’ਚ : ਬੱਬੂ ਸੰਧੂ
Publish Date: Mon, 02 Feb 2026 06:37 PM (IST)
Updated Date: Mon, 02 Feb 2026 06:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਮਰਿੰਦਰ ਸਿੰਘ ਬੱਬੂ ਸੰਧੂ ਜ਼ਿਲ੍ਹਾ ਜਰਨਲ ਸਕੱਤਰ ਬੀਜੇਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸੰਸਦ ’ਚ ਸਾਲ 2026-27 ਦਾ ਬਜਟ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੇ ਹੱਕ ’ਚ ਸੁਣਾਇਆ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਬਜਟ ਤੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ’ਚ 3500 ਰੁਪਏ ਤੱਕ ਅਤੇ ਚਾਂਦੀ 25000 ਰੁਪਏ ਪ੍ਰਤੀਕਿਲੋ ਤੱਕ ਸਸਤੀ ਹੋਈ ਹੈ। ਇਸਤੋਂ ਇਲਾਵਾ ਸੱਤ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸੋਲਰ ਐਨਰਜੀ ਦਾ ਸਾਮਾਨ, ਕੈਂਸਰ ਦੀਆਂ ਦਵਾਈਆਂ, ਸੂਗਰ ਦੀਆਂ ਦਵਾਈਆਂ, ਚਮੜੇ ਦਾ ਸਮਾਨ, ਓ-ਮੋਬਾਇਲ ਜੈੱਡ-ਈਵੀ ਬੈਟਰੀਆਂ ਤੇ ਮਾਈਕ੍ਰੋਵੇਵ ਓਵ ਕੱਪੜੇ, ਜੁੱਤੇ ਇਹ ਚੀਜਾਂ ਸਸਤੀਆਂ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਇਸਤੋਂ ਇਲਾਵਾ ਹਰ ਜ਼ਿਲ੍ਹੇ ’ਚ ਕੁੜੀਆਂ ਲਈ ਇਕ ਗਰਲਜ਼ ਹੋਸਟਲ ਬਣਾਇਆ ਜਾਵੇਗਾ। ਵਿਕਸਿਤ ਭਾਰਤ ਲਈ ਬੈਂਕਿੰਗ ’ਤੇ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਪ੍ਰਸਤਾਵ ਪਾਵਰ ਫਾਈਨੈਂਸ ਕਾਰਪੋਰੇਸ਼ਨ (ਪੀਐਫਸੀ) ਅਤੇ ਗ੍ਰਾਮੀਣ ਵਿਦਿਉਤੀਕਰਨ ਨਿਕਮ (ਆਰਈਸੀ) ਦੇ ਪੁਨਰਗਠਨ ਦਾ ਪ੍ਰਸਤਾਵ ਵਿਦੇਸ਼ੀ ਮੁਦਰਾ ਪ੍ਰਬੰਧਨ ਨਿਯਮਾਂਵਾਲੀ (ਫੇਮਾ ਰੂਲ) ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ। ਕਾਰਪੋਰੇਟ ਬਾਂਡਾਂ ’ਤੇ ‘ਟੋਟਲ ਰਿਟਰਨ ਸਵੈਪ’ ਸ਼ੁਰੂ ਕਰਨ ਦਾ ਪ੍ਰਸਤਾਵ। ਕਾਰਪੋਰੇਟ ਬਾਂਡਾਂ ’ਤੇ ‘ਟੋਟਲ ਰਿਟਰਨ ਸਵੈਪ’ ਅਤੇ ਮੋਦੀ ਸਰਕਾਰ ਨੇ 16ਵੇਂ ਵਿੱਤ ਕਮਿਸ਼ਨ ਦੀਆਂ ਸ਼ਿਫਾਰਸਾਂ ਨੂੰ ਸਵੀਕਾਰ ਕਰ ਲਿਆ ਹੈ ਕਿ ਟੈਕਸਾਂ ਦੀ ਵੰਡ ਵਿੱਚ ਰਾਜਾਂ ਦਾ ਹਿੱਸਾ 41 ਪ੍ਰਤੀਸ਼ਤ ਬਰਕਰਾਰ ਰੱਖਿਆ ਜਾਵੇਗਾ। ਵਿੱਤੀ ਸਾਲ 2026-27 ਲਈ ਰਾਜਾਂ ਵਾਸਤੇ 1.4 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ। ਸਰਕਾਰ ਨੇ ਵਿਕਾਸ ਨੂੰ ਤੇਜ ਕਰਨ ਲਈ 6 ਖੇਤਰਾਂ ਵਿੱਚ ਪਹਿਲਕਦਮੀਆਂ ਦਾ ਪ੍ਰਸਤਾਵ ਰੱਖਿਆ ਹੈ, ਰਣਨੀਤਕ ਅਤੇ ਮੋਹਰੀ ਖੇਤਰਾਂ ’ਚ ਮੈਨੂਫੈਕਚਰਿੰਗ (ਨਿਰਮਾਣ) ਨੂੰ ਤੇਜ ਕਰਨਾ, ਚੈਪੀਂਅਨ ਐਮਐਸਐਮਈ ਦਾ ਨਿਰਮਾਣ, ਵਿਰਾਸਤੀ ਉਦਯੋਗਿਕ ਖੇਤਰਾਂ ਦਾ ਪੁਨਰ-ਸੁਰਜੀਤੀਕਰਨ, ਇਨਫਰਾਸਟਰੱਕਚਰ (ਬੁਨਿਆਦੀ ਢਾਂਚੇ) ਨੂੰ ਮਜ਼ਬੂਤ ਹੁਲਾਰਾ ਮਿਲਿਆ ਹੈ। ਸ਼ਹਿਰਾਂ ਦਾ ਆਰਥਿਕ ਪੱਖੋਂ ਵਿਕਾਸ ਹੋਵੇਗਾ।