ਬੀਪੀ ਤੇ ਸ਼ੂਗਰ ਜਾਂਚ ਕੈਂਪ ਲਗਾਇਆ
ਬੀਪੀ ਤੇ ਸ਼ੁਗਰ ਚੈੱਕਅਪ ਕੈਂਪ ਲਗਾਇਆ
Publish Date: Fri, 27 Feb 2026 03:40 PM (IST)
Updated Date: Fri, 27 Feb 2026 03:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪੰਜਾਬ ਸਰਕਾਰ ਦੇ ਨਿਰਦੇਸ਼ਾ ਅਤੇ ਐਸਐਮਓ ਸਿਵਲ ਹਸਪਤਾਲ ਗਿੱਦੜਬਾਹਾ ਡਾਕਟਰ ਰਸ਼ਮੀ ਚਾਵਲਾ ਦੀ ਅਗਵਾਈ ਹੇਠ ਬੈਂਟਾਬਾਦ ਹਨੂੰਮਾਨ ਮੰਦਰ ਗਿੱਦੜਬਾਹਾ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿਸ ਵਿੱਚ 30 ਸਾਲ ਤੋਂ ਉੱਪਰ ਦੇ ਵਿਅਕਤੀਆਂ ਦਾ ਬੀਪੀ ਅਤੇ ਸ਼ੂਗਰ ਦਾ ਚੈੱਕਅਪ ਕੀਤਾ ਗਿਆ ਅਤੇ ਸਿਹਤ ਸੰਭਾਲ ਸਬੰਧੀ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸਮੇਂ ਦੌਰਾਨ ਡਾ. ਰਸ਼ਮੀ ਚਾਵਲਾ ਵੱਲੋਂ 30 ਸਾਲ ਤੋਂ ਉਪਰ ਉਮਰ ਦੇ ਲੋਕਾਂ ਨੂੰ ਸਾਲ ਵਿੱਚ ਇੱਕ ਵਾਰ ਬੀਪੀ ਅਤੇ ਸ਼ੂਗਰ ਦਾ ਚੈੱਕਅਪ ਅਤੇ ਕੈਂਸਰ ਸਕਰੀਨਿੰਗ ਘੱਟੋ-ਘੱਟ 5 ਸਾਲਾਂ ’ਚ ਇੱਕ ਵਾਰ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਸਮੇਂ ਰਹਿੰਦੇ ਬਚਿਆ ਜਾ ਸਕੇ। ਸਮੂਹ ਲੋਕਾਂ ਲੋਕਾਂ ਨੂੰ ਅਪੀਲ ਹੈ ਕਿ ਲੋੜ ਪੈਣ ਤੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਇਸ ਸਬੰਧੀ ਚੈੱਕਅਪ ਕਰਵਾ ਲਿਆ ਜਾਵੇ। ਇਸ ਸਬੰਧੀ ਸੇਵਾਵਾਂ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਉਪਲਬਧ ਹਨ। ਇਸ ਮੌਕੇ ਕਰਮਪਾਲ ਕੌਰ, ਸੁਖਮੰਦਰ ਕੌਰ, ਨਿਰਮਲਾ ਦੇਵੀ, ਸੰਤੋਸ਼ ਰਾਣੀ, ਸੁਨੀਤਾ ਰਾਣੀ, ਰੀਨਾ ਰਾਣੀ, ਮਨਜੀਤ ਕੌਰ ਆਦਿ ਹਾਜਰ ਸਨ।