ਮੇਲਾ ਮਾਘੀ ਮੌਕੇ ਲਾਇਆ ਖ਼ੂਨਦਾਨ ਕੈਂਪ
ਬਲੱਡ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਮੇਲਾ ਮਾਘੀ ਮੌਕੇ ਲਾਇਆ ਖ਼ੂਨਦਾਨ ਕੈਂਪ
Publish Date: Fri, 16 Jan 2026 03:39 PM (IST)
Updated Date: Fri, 16 Jan 2026 03:42 PM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ’ਚ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਵਿਖੇ ਮੇਲਾ ਮਾਘੀ ਮੌਕੇ ਪੁੱਜੇ ਮੇਲੀਆਂ ਨੂੰ ਪ੍ਰੇਰਿਤ ਕਰਕੇ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਪੀਬੀ 30 ਵੱਲੋਂ ਸਥਾਨਕ ਮਸੀਤ ਚੌਂਕ ਅਤੇ ਮਲੋਟ ਰੋਡ ’ਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 253 ਯੂਨਿਟ ਖ਼ੂਨ ਦਾਨ ਕੀਤਾ ਗਿਆ। ਕੈਂਪ ਦੌਰਾਨ ਇੱਕਤਰ ਹੋਇਆ ਖ਼ੂਨ ਲੋਕ ਭਲਾਈ ਅਤੇ ਸੇਵਾ ਲਈ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਖਰਾਜ ਬਰਾੜ ਨੇ ਦੱਸਿਆ ਕਿ ਸੁਸਾਇਟੀ ਹਰ ਸਾਲ 14 ਜਨਵਰੀ ਨੂੰ ਮਾਘੀ ਮੇਲੇ ’ਤੇ ਕੈਂਪ ਲਗਾਉਂਦੇ ਹਨ ਅਤੇ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਅਤੇ ਖੂਨਦਾਨੀਆਂ ਵੱਲੋਂ ਵੀ ਪੂਰਨ ਸਹਿਯੋਗ ਕੀਤਾ ਜਾਂਦਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਸੰਜੀਵ ਜਿੰਦਲ ਨੇ ਦੱਸਿਆ ਕਿ ਕੈਂਪ ਦੌਰਾਨ ਹਰ ਖੂਨਦਾਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਮੀਤ ਪ੍ਰਧਾਨ ਤੀਰਥ ਜਿੰਦਲ ਨੇ ਅੱਗੇ ਤੋਂ ਵੀ ਆਮ ਲੋਕਾਂ ਨੂੰ ਸਾਥ ਦੇਣ ਅਤੇ ਲੋਕ ਭਲਾਈ ਦੇ ਕੰਮਾਂ ’ਚ ਅੱਗੇ ਆਉਣ ਲਈ ਗੁਹਾਰ ਲਗਾਈ। ਇਸ ਮੌਕੇ ਸੰਸਥਾ ਦੇ ਸਾਰੇ ਮੈਂਬਰ ਰਾਜੀਵ ਬਾਂਸਲ, ਜਿਤੇਸ਼ ਗਰਗ, ਸੁੱਖ ਲੱਧੂਵਾਲਾ, ਲਵਿਸ਼ ਕਟਾਰੀਆ, ਪਵਨ ਵਾਟਸ, ਸ਼ੁਭਮ ਕਾਲੜਾ, ਕੁਲਵਿੰਦਰ ਸਿੰਘ ਸ਼ੌਕੀ, ਚੇਤਨ ਕਥੂਰੀਆ, ਸੈਮ ਕੁਮਾਰ, ਅਤੁਲ ਗਰਗ, ਅਸ਼ੀਸ਼ ਬਜਾਜ, ਪਵਨ ਬਾਂਸਲ ਆਦਿ ਮੌਜੂਦ ਸਨ ਅਤੇ ਸਭ ਨੇ ਕੈਂਪ ਦੌਰਾਨ ਬਹੁਤ ਵਧੀਆ ਤਰੀਕੇ ਨਾਲ ਸੇਵਾ ਨਿਭਾਈ।