ਡ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ 30 ਯੂਨਿਟ ਖ਼ੂਨਦਾਨ
ਨਸ਼ਾ ਮੁਕਤੀ ਚੇਤਨਾ ਵਿਰਸਾ ਸੰਭਾਲ ਮੁਹਿੰਮ ਵੱਲੋਂ ਲਾਇਆ ਗਿਆ ਖੂਨਦਾਨ ਕੈਂਪ
Publish Date: Wed, 15 Apr 2026 04:04 PM (IST)
Updated Date: Wed, 15 Apr 2026 04:06 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਸ਼ਾ ਮੁਕਤੀ ਚੇਤਨਾ ਵਿਰਸਾ ਸੰਭਾਲ ਮੁਹਿੰਮ ਵੱਲੋਂ ਬੈਂਕ ਰੋਡ ਸਥਿਤ ਰਿ-ਫਲੈਕਸ ਜਿੰਮ ਦੇ ਸਹਿਯੋਗ ਨਾਲ ਜਿੰਮ ’ਚ ਖੂਨਦਾਨ ਕੈਂਪ ਲਾਇਆ ਗਿਆ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਇਸ ਕੈਂਪ ’ਚ ਕੁੱਲ 30 ਯੂਨਿਟ ਖੂਨਦਾਨ ਹੋਇਆ। ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਰਸ਼ਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ ਤੇ ਉਨਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ, ਅਗਰਵਾਲ ਸਭਾ ਦੇ ਸ਼ਹਿਰੀ ਪ੍ਰਧਾਨ ਤਰਸੇਮ ਗੋਇਲ, ਗੁਰਚਰਨ ਸਿੰਘ ਡੀਟੀਓ, ਡੀਈਓ ਦਫ਼ਤਰ ਦੇ ਸੀਨੀਅਰ ਅਧਿਕਾਰੀ ਹਰਮੀਤ ਬੇਦੀ ਤੇ ਜਸਵਿੰਦਰ ਸਿੰਘ ਗੋਹਲਾ ਸੋਢੀ (ਪੀਏ ਟੂ ਭਾਈ ਰਾਹੁਲ ਸਿੰਘ ਸਿੱਧੂ), ਰਜਿੰਦਰ ਕੁਮਾਰ ਮੋਰਵਾਲ (ਭੋਲਾ) ਰਿਟਾਇਰਡ ਮੰਡੀ ਬੋਰਡ ਆਫਸਰ, ਕਸ਼ਮੀਰੀ ਲਾਲ ਖੰਨਾ ਰਿਟਾਇਰਡ ਮੰਡੀ ਬੋਰਡ ਆਫਸਰ, ਪਰਮਿੰਦਰ ਸਿੰਘ ਬੱਬਰ, ਸਤੀਸ਼ ਗਰਗ, ਸ਼ਿਵਨੰਦਨ ਬਿੱਲੂ ਕਟਾਰੀਆ, ਰਜਿੰਦਰ ਕੁਮਾਰ ਪ੍ਰਧਾਨ ਮੰਡਲ 3 ਬੀਜੇਪੀ, ਨਵੀਨ ਕੁਮਾਰ ਨਵੀਂ ਮੋਰਵਾਲ ਜ਼ਿਲਾ ਜਰਨਲ ਸੈਕਟਰੀ ਐਸ ਸੀ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ, ਕੋਚ ਨੀਰਜ ਖੰਨਾ, ਕੋਚ ਅਭਿਸ਼ੇਕ ਕਿਰਾੜ ਉਰਫ ਸੋਨੀ, ਕੋਚ ਨਿਰਮਲ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਚੰਦਨ ਕੁਮਾਰ, ਦੀਪਕ ਕੁਮਾਰ ਉਰਫ ਮੇਲਾ ਬੇਦੀ ਬੂਟ ਹਾਊਸ, ਗੋਰਾ ਕਬੱਡੀ ਵਾਲਾ, ਗੋਲਡੀ ਸਿੰਘ, ਵਿਕਰਾਂਤ ਤੇਰੀਆ, ਸਨਮ ਬੱਤਰਾ ਜੀ ਮਾਨਸ ਕੀ ਜਾਤ ਸਭ ਹੈ ਏਕ ਸੁਸਾਇਟੀ ਵਾਲੇ, ਅਮਨ, ਲਵਲੀ ਕੰਬੋਜ ਨਿਊਜ਼ੀਲੈਂਡ ਵਾਲਾ, ਸੰਤੋਸ਼ ਕੁਮਾਰ, ਕਰਨ ਸਿੰਘ ਨੇ ਸ਼ਮੂਲੀਅਤ ਕੀਤੀ।