ਸਾਈਬਰ ਸੇਫਟੀ ਤੇ ਸੁਰੱਖਿਆ ਬਾਰੇ ਬਲਾਕ ਪੱਧਰ ਦੀ ਟਰੇਨਿੰਗ ਲਗਾਈ
ਸਾਈਬਰ ਸੇਫਟੀ ਤੇ ਸੁਰੱਖਿਆ ਬਾਰੇ ਬਲਾਕ ਪੱਧਰ ਦੀ ਟਰੇਨਿੰਗ ਲਗਾਈ
Publish Date: Sun, 08 Mar 2026 03:39 PM (IST)
Updated Date: Sun, 08 Mar 2026 03:42 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ) ਸ੍ਰੀ ਮੁਕਤਸਰ ਸਾਹਿਬ ਯਾਦਵਿੰਦਰ ਸ਼ੰਟੀ ਮਾਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕਤਸਰ 1 ਜਗਦੀਪ ਸਿੰਘ ਦੀ ਅਗਵਾਈ ਤਹਿਤ ਬਲਾਕ ਮੁਕਤਸਰ 1 ਦੇ 57 ਪ੍ਰਾਇਮਰੀ ਸਕੂਲ਼ ਮੁੱਖੀਆਂ ਤੇ 25 ਮਿਡਲ ਸਕੂਲਾਂ ਦੇ ਮੁੱਖੀਆਂ ਦੀ ਬਲਾਕ ਪੱਧਰੀ ਸਾਈਬਰ ਸਿਕਊਰਿਟੀ ਤੇ ਸੇਫਟੀ,ਆਰਟੀਫਿਸ਼ਲ ਇੰਟੈਲੀਜੈਂਸ, ਚਾਈਲਡ ਲੇਬਰ ਐਕਟ, ਪੋਕਸੋ ਐਕਟ, ਰੋਡ ਸੇਫਟੀ ਐਕਟ, ਕੁਦਰਤੀ ਆਫ਼ਤਾਂ ਆਪਦਾ ਪ੍ਰਬੰਧਨ ਜਿਹੇ ਵਿਸ਼ਿਆਂ ਦੀ ਇੱਕ ਰੋਜ਼ਾ ਟਰੇਨਿੰਗ ਬੀਆਰਸੀ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ। ਇਸ ਟਰੇਨਿੰਗ ’ਚ ਹਾਜ਼ਰ ਹੋਏ ਅਧਿਆਪਕਾਂ ਨੂੰ ਪੋਕਸੋ ਐਕਟ, ਏਆਈ ਦੀ ਮਨੁੱਖੀ ਜੀਵਨ ’ਚ ਘੁਸਪੈਠ, ਫਿਨਿਸ਼ਿੰਗ, ਪਹਿਚਾਣ ਚੋਰੀ, ਹੈਕਿੰਗ, ਸਾਈਬਰ ਬੁੱਲਿੰਗ, ਫਰਜ਼ੀ ਖ਼ਬਰਾਂ ਤੇ ਅਫ਼ਵਾਹਾਂ, ਪਾਇਰੇਸੀ, ਆਨਲਾਈਨ ਗੇਮ, ਸ਼ੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋਂ, ਆਨਲਾਈਨ ਵਿੱਤੀ ਧੋਖਾਧੜੀ, ਡੀਪਫੇਕ, ਯੋਨ ਸ਼ੋਸ਼ਣ, ਡਿਜ਼ੀਟਲ ਗ੍ਰਿਫ਼ਤਾਰੀ ਵਰਗੇ ਗੰਭੀਰ ਤੇ ਮਹੱਤਵਪੂਰਨ ਵਿਸ਼ਿਆਂ ਬਾਰੇ ਰਿਸੋਰਸ ਪਰਸਨਜ਼ ਦੁਆਰਾ ਵਿਸਥਾਰ ਪੂਰਵਕ ਆਪਣੀ ਜਾਣਕਾਰੀ ਹਾਜ਼ਰ ਅਧਿਆਪਕਾਂ ਨਾਲ ਸਾਂਝੀ ਕੀਤੀ ਗਈ। ਜਿਲ੍ਹਾ ਚਾਈਲਡ ਰਾਇਟਜ਼ ਪ੍ਰੋਟੈਕਸ਼ਨ ਅਫਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਇਸ ਟਰੇਨਿੰਗ ’ਚ ਬਾਲ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਦੁਆਰਾ ਸੈਮੀਨਾਰ ਦੇ ਓਵਰਆਲ ਇੰਚਾਰਜ਼ ਵਜੋਂ ਭੂਮਿਕਾ ਨਿਭਾਉਂਦਿਆਂ ਇਸ ਟਰੇਨਿੰਗ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਟਰੇਨਿੰਗ ’ਚ ਮੁੱਖ ਮਹਿਮਾਨ ਮਨੋਜ ਬੇਦੀ ਦੁਆਰਾ ਟਰੇਨਿੰਗ ਦੇਣ ਵਾਲੇ ਰਿਸੋਰਸ ਪਰਸਨਜ਼ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟਰੇਨਿੰਗ ’ਚ ਰਿਸੋਰਸ ਪਰਸਨਜ਼ ਵਜੋਂ ਚਰਨਜੀਤ ਸਿੰਘ ਸੈਂਟਰ ਹੈੱਡ ਟੀਚਰ, ਰਵਿੰਦਰ ਕੁਮਾਰ ਸੈਂਟਰ ਹੈੱਡ ਟੀਚਰ,ਪਰਮਵੀਰ ਕੌਰ ਬਰਾੜ, ਰਾਜੀਵ ਪਾਹਵਾ ਤੇ ਸਾਹਿਬ ਸਿੰਘ ਸੈਂਟਰ ਹੈੱਡ ਟੀਚਰ ਵੱਲੋਂ ਆਪਣੀ ਭੂਮਿਕਾ ਬਾਖੂਬੀ ਨਿਭਾਈ ਗਈ।