ਪ੍ਰੀ ਪ੍ਰਾਇਮਰੀ ਹੈਂਡ ਮੇਡ ਮਟੀਰੀਅਲ ਵਰਕਸ਼ਾਪ ਲਗਾਈ
ਬਲਾਕ ਪੱਧਰੀ ਇੱਕ ਰੋਜ਼ਾ ਪ੍ਰੀ ਪ੍ਰਾਇਮਰੀ ਹੈਂਡ ਮੇਡ ਮਟੀਰੀਅਲ ਵਰਕਸ਼ਾਪ ਲਗਾਈ
Publish Date: Fri, 06 Mar 2026 04:09 PM (IST)
Updated Date: Fri, 06 Mar 2026 04:12 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਇੱਕ ਰੋਜ਼ਾ ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਹੈਂਡ ਮੇਡ ਮਟੀਰੀਅਲ ਵਰਕਸ਼ਾਪ ਕਲਸਟਰ ਮਧੀਰ ਵਿਖੇ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਐਚਟੀ ਰਜਿੰਦਰ ਸਿੰਘ ਗਿੱਦੜਬਾਹਾ ਨੇ ਦੱਸਿਆ ਕਿ ਇਸ ਵਰਕਸ਼ਾਪ ’ਚ ਕਲਸਟਰ ਮਧੀਰ ਗੁਰੂਸਰ ਅਤੇ ਭਲਾਈਆਣਾ ਦੇ ਪ੍ਰੀ ਪ੍ਰਾਈਮਰੀ ਅਧਿਆਪਕਾ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਇਕ ਰੋਜ਼ਾਂ ਵਰਕਸ਼ਾਪ ਦਾ ਮਕਸਦ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਹੈਂਡ ਮੇਡ ਮਟੀਰੀਅਲ ਟੀਐਲਐਮ ਤਿਆਰ ਕਰਨਾ ਸੀ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਹੱਥੀ ਟੀ ਐਲਮ ਤਿਆਰ ਕੀਤਾ। ਵਰਕਸ਼ਾਪ ਦੀ ਅਗਵਾਈ ਜ਼ਿਲ੍ਹਾ ਪੱਧਰੀ ਰਿਸੋਰਸ ਪਰਸਨ ਸੰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪ੍ਰਥਮ ਅਤੇ ਉਨ੍ਹਾਂ ਦੇ ਸਹਾਇਕ ਨੇ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਟੀਐਲਮ ਬਣਾਉਣ ’ਚ ਸਹਾਇਤਾ ਕੀਤੀ. ਸਮੂਹ ਅਧਿਆਪਕਾਂ ਨੇ ਬਹੁਤ ਹੀ ਉਤਸਾਹ ਨਾਲ ਬਣਾਉਣ ’ਚ ਰੁਚੀ ਦਿਖਾਈ। ਇਸ ਸਮੇਂ ਸੀਐਚਟੀ ਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਇਸ ਵਰਕਸ਼ਾਪ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ। ਸਹਾਇਕ ਕੋਆਰਡੀਨੇਟਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਹਰੇਕ ਬਲਾਕ ’ਚ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਨਾਲ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜਾਉਣ ਲਈ ਮਦਦਗਾਰ ਟੀਐਲਐਮ ਤਿਆਰ ਹੋ ਰਹੀ ਹੈ ਅਤੇ ਇਹ ਬੱਚਿਆਂ ਦੀ ਪੜ੍ਹਾਉਣ ਦੇ ਲਈ ਲਾਹੇਵੰਦ ਸਿੱਧ ਹੋਵੇਗੀ। ਸਾਰੇ ਅਧਿਆਪਕਾਂ ਨੇ ਅਖੀਰ ’ਚ ਇਸ ਵਰਕਸ਼ਾਪ ਦੇ ਆਯੋਜਨ ਦੀ ਸ਼ਲਾਘਾ ਕੀਤੀ।