ਗ੍ਰਹਿ ਮੰਤਰੀ ਦੀ ਬਦਲਾਅ ਰੈਲੀ ਨੂੰ ਲੈ ਕੇ ਭਾਜਪਾ ਵਰਕਰ ਪੱਬਾਭਾਰ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਦਲਾਅ ਰੈਲੀ ਨੂੰ ਲੈ ਕੇ ਭਾਜਪਾ ਵਰਕਰ ਪੱਬਾਭਾਰ
Publish Date: Wed, 11 Mar 2026 06:01 PM (IST)
Updated Date: Wed, 11 Mar 2026 06:03 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੋਗਾ ਵਿਖੇ 14 ਮਾਰਚ ਨੂੰ ਹੋਣ ਜਾ ਰਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਦਲਾਅ ਰੈਲੀ ਨੂੰ ਲੈ ਕੇ ਭਾਜਪਾ ਆਗੂ ਤੇ ਵਕਰਰ ਪੱਬਾ ਭਾਰ ਨਜ਼ਰ ਆ ਰਹੇ ਹਨ ਤੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਰੈਲੀ ਲਈ ਵਿਧਾਨਸਭਾ ਇੰਚਾਰਜ਼ ਲਾਏ ਗਏ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਬਠਿੰਡਾ ਤੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਝਬੇਲਵਾਲੀ, ਬਰੀਵਾਲਾ, ਮੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ ਆਦਿ ਪਿੰਡਾਂ ’ਚ ਦੌਰਾ ਕੀਤਾ ਗਿਆ ਤੇ ਵਰਕਰਾਂ ’ਚ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਜੋਸ਼ ਭਰਿਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਬਰੀਵਾਲਾ ਰਿੰਪੀ ਬਾਂਸਲ,ਪਾਲਾ ਸਿੰਘ ਖੱਪਿਆਂਵਾਲੀ, ਸਰਬਜੀਤ ਸਿੰਘ ਲਵਲੀ, ਯੁਵਾ ਮੋਰਚਾ ਪ੍ਰਧਾਨ ਮੰਡਲ ਬਰੀਵਾਲਾ ਜਗਮੀਤ ਸਿੰਘ, ਦਰਸ਼ਨ ਸਿੰਘ ਜੈਲਦਾਰ, ਤੇਜਾ ਸਿੰਘ ਪ੍ਰਧਾਨ ਸਰਾਏਨਾਗਾ, ਪ੍ਰੀਤ ਬਾਜਾ ਮਰਾਡ਼, ਸੂਬਾ ਸਿੰਘ ਮਾੰਗਟਕੇਰ, ਨਿਰਵੈਰ ਸਿੰਘ ਮਰਾਡ਼, ਮੰਦਰ ਸਿੰਘ ਸੰਗਰਾਨਾ ਸਮੇਤ ਵੱਡੀ ਗਿਣਤੀ ਚ ਵਰਕਰ ਮੌਜੂਦ ਸਨ।