ਮੇਲਾ ਮਾਘੀ ਮੌਕੇ ਪਹਿਲੀ ਵਾਰ ਭਾਜਪਾ ਵੀ ਕਰੇਗੀ ਕਾਨਫਰੰਸ
ਮੇਲਾ ਮਾਘੀ ਮੌਕੇ ਪਹਿਲੀ ਵਾਰ ਭਾਜਪਾ ਵੀ ਕਰੇਗੀ ਕਾਨਫਰੰਸ
Publish Date: Thu, 01 Jan 2026 06:35 PM (IST)
Updated Date: Fri, 02 Jan 2026 04:09 AM (IST)
-ਮੁਕਤਸਰ ਪਹੁੰਚੇ ਭਾਜਪਾ ਦੇ ਪੰਜਾਬ ਵਾਈਸ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਕੀਤਾ ਐਲਾਨ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ :
ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਾਘੀ ਮੌਕੇ ਇਸ ਵਾਰੀ 14 ਜਨਵਰੀ ਨੂੰ ਭਾਜਪਾ ਵੱਲੋਂ ਵੀ ਕਾਨਫਰੰਸ ਕੀਤੀ ਜਾਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਇੱਕਲਿਆਂ ਸਿਆਸੀ ਕਾਨਫਰੰਸ ਕਰ ਰਹੀ ਹੈ। ਇਸਤੋਂ ਪਹਿਲਾਂ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਗਠਜੋੜ ਹੋਣ ਸਮੇਂ ਦੋਵਾਂ ਦਲਾਂ ਦੀਆਂ ਇਕੱਠਿਆਂ ਸਾਂਝੀ ਕਾਨਫਰੰਸ ਤਾਂ ਹੁੰਦੀ ਆਈ ਹੈ ਪਰ ਪਹਿਲੀ ਵਾਰ ਭਾਜਪਾ ਆਪਣੇ ਇਕੱਲੇ ਦਮ ’ਤੇ ਮੁਕਤਸਰ ’ਚ ਸਿਆਸੀ ਕਾਨਫਰੰਸ ਕਰੇਗੀ। ਜਿਸ ’ਚ ਕੇਂਦਰ ਤੋਂ ਵੀ ਦਿੱਗਜ ਆਗੂਆਂ ਦੇ ਆਉਣ ਦੀ ਸੰਭਾਵਣਾ ਨਜ਼ਰ ਆਉਣ ਲੱਗ ਪਈ ਹੈ। ਸ੍ਰੀ ਮੁਕਤਸਰ ਸਾਹਿਬ ਪਹੁੰਚੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਤੇ ਮਾਘੀ ਕਾਨਫਰੰਸ ਦੇ ਇੰਚਾਰਜ ਵਿਕਰਮਜੀਤ ਸਿੰਘ ਚੀਮਾ ਨੇ ਕਾਨਫਰੰਨਸ ਕੀਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਲੀਡਰਸ਼ਿਪ ਤੇ ਵਰਕਰਾਂ ਨਾਲ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਹੁਣ ਤੋਂ ਕਮਰ ਕਸਣ ਦੀ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਭਾਈ ਰਾਹੁਲ ਸਿੰਘ ਸਿੱਧੂ, ਕੁਲਦੀਪ ਭੰਗੇਵਾਲਾ, ਅਸ਼ਵਨੀ ਗਿਰਧਰ, ਰਾਜਕੁਮਾਰ ਭਟੇਜਾ ਮੇਲੂ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਰਵਿੰਦਰ ਕਟਾਰੀਆ, ਅਖਿਲ ਭਾਰਤੀ, ਨੀਟਾ ਤੰਵਰ, ਰਾਹੁਲ ਕਟਾਰਿਆ, ਸ਼ਮਿੰਦਰ ਸਿੰਘ, ਨਵੀਨ ਕੁਮਾਰ ਨਵੀ ਮੋਰਵਾਲ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।