ਜਗਮੀਤ ਬਰਾੜ ਵੱਲੋਂ ਖੇਮ ਸਿੰਘ ਦਾ ਸਨਮਾਨ
ਭਾਜਪਾ ਨੇਤਾ ਜਗਮੀਤ ਬਰਾੜ ਨੇ ਮਿਸ਼ਨ ਮੈਂਬਰ ਖੇਮ ਸਿੰਘ ਨੂੰ ਸਨਮਾਨਿਤ ਕੀਤਾ
Publish Date: Wed, 18 Feb 2026 04:23 PM (IST)
Updated Date: Wed, 18 Feb 2026 04:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਬਕਾ ਲੋਕ ਸਭਾ ਮੈਂਬਰ, ਭਾਜਪਾ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਮੁਕਤਸਰ ਵਿਕਾਸ ਮਿਸ਼ਨ ਦੇ ਸੀਨੀਅਰ ਮੈਂਬਰ ਖੇਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਡਾ. ਸੀਮਾ ਗੋਇਲ ਵੱਲੋਂ ਆਪਣੇ ਪਿਤਾ ਸ਼ਾਮ ਲਾਲ ਗੋਇਲ ਦੇ ਜੀਵਨ ’ਤੇ ਅਧਾਰਿਤ ਪੁਸਤਕ ‘ਵੱਡੀਆਂ ਵਿਰਾਸਤਾਂ ਦੇ ਮਾਲਿਕ’ ਦੀ ਘੁੰਡ ਚੁਕਾਈ ਮੌਕੇ ਦਿੱਤਾ ਗਿਆ। ਇਸ ਮੌਕੇ ਡਾ. ਸੀਮਾ ਗੋਇਲ ਅਤੇ ਸ਼ਾਮ ਲਾਲ ਗੋਇਲ ਤੋਂ ਇਲਾਵਾ ਉਰਮਿਲਾ ਦੇਵੀ ਗੋਇਲ, ਗਗਨਦੀਪ ਗੋਇਲ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਸ਼ੇਖਰ ਕਾਲੜਾ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਅਤੇ ਸਨਮਾਨਿਤ ਸ਼ਹਿਰੀ ਮੌਜੂਦ ਸਨ। ਜਿਕਰਯੋਗ ਹੈ ਕਿ ਸਨਮਾਨਿਤ ਕੀਤੇ ਗਏ ਖੇਮ ਸਿੰਘ ਨੇ ਹੀ ਡਾ. ਸੀਮਾ ਗੋਇਲ ਵੱਲੋਂ ਲਿਖੀ ਗਈ ਉਕਤ ਪੁਸਤਕ ਨੂੰ ਗਲਤੀਆਂ ਰਹਿਤ ਕੰਪੋਜ ਕੀਤਾ ਹੈ। ਖੇਮ ਸਿੰਘ ਨੂੰ ਜਗਮੀਤ ਸਿੰਘ ਬਰਾੜ ਵੱਲੋਂ ਸਨਮਾਨਿਤ ਕੀਤੇ ਜਾਣ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਅਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ) ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਧਾਈ ਦਿੱਤੀ ਹੈ।