ਦਰਸ਼ਨ ਲਾਲ ਬਾਘਲਾ ਨਮਿੱਤ ਭੋਗ ਤੇ ਅੰਤਿਮ ਅਰਦਾਸ 17 ਨੂੰ
ਸ੍ਰੀ ਦਰਸ਼ਨ ਲਾਲ ਬਾਘਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ 17 ਅਪ੍ਰੈਲ ਨੂੰ
Publish Date: Wed, 15 Apr 2026 05:50 PM (IST)
Updated Date: Wed, 15 Apr 2026 05:54 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸ੍ਰੀ ਦਰਸ਼ਨ ਲਾਲ ਬਾਘਲਾ ਵਾਸੀ ਪਿੰਡ ਭੂੰਦੜ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਹ ਬੜੇ ਹੀ ਨਿੱਘੇ ਤੇ ਨੇਕ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਮੌਤ ’ਤੇ ਅਰਸ਼ ਸਿੱਧੂ ਪੀਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਫਤਿਹ ਸਿੰਘ ਬਾਦਲ ਹਲਕਾ ਲੰਬੀ, ਜਤਿੰਦਰ ਪਾਲ ਸਿੰਘ ਜੇਪੀ ਢਿੱਲੋਂ ਤਹਿਸੀਲਦਾਰ ਗਿੱਦੜਬਾਹਾ, ਰਾਕੇਸ਼ ਕੁਮਾਰ ਬੀਡੀਪੀਓ ਲੰਬੀ, ਕਾਂਗਰਸੀ ਆਗੂ ਡੰਪੀ ਵਿਨਾਇਕ, ਗੁਰਪ੍ਰੀਤ ਸਿੰਘ ਸਰਪੰਚ ਹਰੀਕੇ ਕਲਾਂ, ਜਸਪ੍ਰੀਤ ਸਿੰਘ ਪੀਏ ਅਮਰਿੰਦਰ ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ, ਦਨੇਸ਼ ਗਰਗ ਕਾਲਾ, ਕੁਲਵੰਤ ਸਿੰਘ ਮਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ, ਹਰ ਭਗਵਾਨ ਸਿੰਘ ਟਰੈਫਿਕ ਇੰਚਾਰਜ਼ ਗਿੱਦੜਬਾਹਾ, ਆਪ ਆਗੂ ਹਰਵਿੰਦਰ ਸਿੰਘ ਕਾਕਾ, ਹਰੀ ਸਿੰਘ ਪ੍ਰਧਾਨ ਸਬਜ਼ੀ ਮੰਡੀ ਗਿੱਦੜਬਾਹਾ ਸਮੇਤ ਵੱਖ-ਵੱਖ ਸਖ਼ਸੀਅਤਾਂ ਵੱਲੋਂ ਓਮ ਪ੍ਰਕਾਸ਼ ਬਾਘਲਾ ਨੰਬਰਦਾਰ ਅਤੇ ਬਾਘਲਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਕਾਮਨਾ ਕੀਤੀ। ਸ੍ਰੀ ਦਰਸ਼ਨ ਲਾਲ ਬਾਘਲਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਬਾਬਾ ਭੂੰਦੜ ਸਾਹਿਬ ਜੀ ਪਿੰਡ ਭੂੰਦੜ, (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਮਿਤੀ 17 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਹੋਵੇਗੀ।