ਬੀਕੇਯੂ ਕਾਦੀਆਂ ਨੇ ਵੱਖ-ਵੱਖ ਮਸਲਿਆਂ ’ਤੇ ਕੀਤੀ ਚਰਚਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਵੱਖ-ਵੱਖ ਮਸਲਿਆਂ ’ਤੇ ਕੀਤੀ ਵਿਚਾਰ ਚਰਚਾ
Publish Date: Fri, 20 Feb 2026 04:49 PM (IST)
Updated Date: Fri, 20 Feb 2026 04:51 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਭੰਗੇਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ, ਜ਼ਿਲ੍ਹਾ ਖਜਾਨਚੀ ਸੁਰਜੀਤ ਸਿੰਘ ਰੁਪਾਣਾ, ਜ਼ਿਲ੍ਹਾ ਆਗੂ ਗੁਰਜੰਟ ਸਿੰਘ ਕੋਟਲੀ ਦੇਵਨ ਤੇ ਭੰਗੇਵਾਲਾ ਸੀਰਵਾਲੀ ਪਿੰਡ ਮਾਨ ਸਿੰਘ ਵਾਲਾ ਦੀਆਂ ਇਕਾਈਆਂ ਵੱਲੋਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਉਣ ਵਾਲੀ 13 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਕਿਸਾਨ ਪੰਚਾਇਤ ਜਿਸ ਵਿਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਪਹੁੰਚ ਰਹੇ ਹਨ ਦੇ ਸਬੰਧ ’ਚ ਵਿਚਾਰਾਂ ਕੀਤੀਆਂ ਗਈਆਂ, ਜਿਸ ਵਿੱਚ ਨਕਲੀ ਦੁੱਧ, ਪਨੀਰ, ਘਿਓ, ਭਾਰਤ ਅਤੇ ਅਮਰੀਕਾ ਦੇ ਵਪਾਰ ਸਮਝੌਤੇ ਦਾ ਵਿਰੋਧ ਅਤੇ ਪਿੰਡਾਂ ਦੀਆਂ ਸੁਸਾਇਟੀਆਂ ਦੇ ਕਰਜ਼ੇ, ਖਾਤਿਆਂ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਭੰਗੇਵਾਲਾ, ਗੁਰਮੁਖ ਸਿੰਘ ਸੀਰਵਾਲੀ ਇਕਾਈ ਪ੍ਰਧਾਨ, ਦਲਜੀਤ ਸਿੰਘ ਸੀਰਵਾਲੀ, ਜਗਸੀਰ ਸਿੰਘ ਮਾਨ ਸਿੰਘ ਵਾਲਾ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਹਰਪਾਲ ਸਿੰਘ ਮਾਨ ਸਿੰਘ ਵਾਲਾ, ਯਾਦਵਿੰਦਰ ਸਿੰਘ ਭੰਗੇਵਾਲਾ, ਇਕਾਈ ਪ੍ਰਧਾਨ ਦੀਪ ਖੋਸਾ, ਧੰਨਵੀਰ ਸਿੰਘ, ਸ਼ਮਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵੀਰ ਸਿੰਘ, ਬਲਰਾਜ ਸਿੰਘ, ਸੁਖਚੈਨ ਸਿੰਘ, ਜਸਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਦੀਪ ਖੋਸਾ, ਲਖਵਿੰਦਰ ਸਿੰਘ, ਲਹੌਰਾ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।