ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬੈਂਕ ਅੱਗੇ ਲਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਗਿੱਦੜਬਾਹਾ ’ਚ ਬੈਂਕ ਅੱਗੇ ਲਾਇਆ ਧਰਨਾ
Publish Date: Mon, 30 Mar 2026 06:53 PM (IST)
Updated Date: Mon, 30 Mar 2026 06:54 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਗਿੱਦੜਬਾਹਾ ਤੇ ਬਲਾਕ ਦੋਦਾ ਵੱਲੋਂ ਲੈਂਡ ਮੋਰਗੇਜ ਬੈਂਕ ਗਿੱਦੜਬਾਹਾ ਅੱਗੇ 12 ਤੋਂ 2 ਵਜੇ ਤੱਕ ਧਰਨਾ ਦਿੱਤਾ ਗਿਆ। ਧਰਨਾ ਲਾਉਣ ਦਾ ਕਾਰਨ ਲੈਂਡ ਮੋਰਗੇਜ ਬੈਂਕ ਦੇ ਮੈਨੇਜਰ ਤੋਂ ਤੰਗ ਆ ਕੇ ਪਿੰਡ ਹਰੀ ਨੌਂ ਦੇ ਦੋ ਕਿਸਾਨ ਭਰਾਵਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਉਸ ਬੈਂਕ ਮੈਨੇਜਰ ’ਤੇ ਕਾਰਵਾਈ ਕਰਾਉਣ ਸਬੰਧੀ ਅਤੇ ਕਿਸਾਨ ਭਰਾਵਾਂ ਦੀ ਕੁਰਕੀਆ ਰੋਕਣ ਸਬੰਧੀ ਲੈਡ ਮੋਰਗੇਜ ਬੈਂਕ ਨੂੰ ਚੇਤਾਵਨੀ ਦਿੱਤੀ ਗਈ ਕਿ ਆਪਣੀ ਹਰਕਤਾਂ ਤੋਂ ਬਾਜ ਆ ਜਾਵੇ ਅਤੇ ਕਿਸਾਨ ਨੂੰ ਕਰਜ਼ੇ ਸਬੰਧੀ ਤੰਗ ਪ੍ਰੇਸਾਨ ਨਾ ਕਰੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੱਕੇ ਤੌਰ ’ਤੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਜਥੇਬੰਦੀ ਨੇ ਵੀ ਸਹਿਯੋਗ ਦਿੱਤਾ। ਇਸ ਮੌਕੇ ਜ਼ਿਲ੍ਹਾ ਆਗੂ ਬਾਬਾ ਗੋਰਾ ਸਿੰਘ ਖ਼ਾਲਸਾ, ਫਕਰਸਰ ਬਲਾਕ ਗਿੱਦੜਬਾਹਾ ਪ੍ਰਧਾਨ ਠਾਣਾ ਸਿੰਘ ਬਾਬਾਣੀਆ, ਜਰਨਲ ਸਕੱਤਰ ਗੁਰਤੇਜ ਸਿੰਘ ਬੁੱਟਰ, ਬੋਗਾ ਸਿੰਘ ਹੁਸਨਰ, ਬਲਵਿੰਦਰ ਸਿੰਘ ਮਧੀਰ, ਧਰਮਪਾਲ ਸ਼ਰਮਾ, ਗੁਰਮੀਤ ਸਿੰਘ ਬਾਬਾਣੀਆ, ਹਰਭਜਨ ਸਿੰਘ ਬੁੱਟਰ, ਬੂਟਾ ਸਿੰਘ ਕੋਟਭਾਈ, ਜਲੌਰ ਸਿੰਘ ਸਵਾਗ, ਸਾਬਕਾ ਸੈਨਿਕਾ ਅਵਤਾਰ ਸਿੰਘ ਫਕਰਸਰ, ਸਾਬਕਾ ਸੈਨਿਕ ਗੁਰਪਾਲ ਸਿੰਘ ਬਾਦੀਆ, ਚਮੌਕਰ ਸਿੰਘ ਫਕਰਸਰ, ਗੋਸ਼ਾ ਸਿੰਘ ਗੁਰੂਸਰ, ਬਲਾਕ ਦੋਦਾ ਤੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਸਾਹਿਬ ਚੰਦ, ਅੰਗਰੇਜ਼ ਸਿੰਘ ਕਾਉਣੀ, ਇਕ਼ਬਾਲ ਸਿੰਘ ਭਲਾਈਆਣਾ, ਗੁਰਜੰਟ ਸਿੰਘ ਲੁਹਾਰਾ, ਨੈਬ ਸਿੰਘ ਦੋਦਾ, ਗੁਰਲਾਲ ਸਿੰਘ ਕਾਉਣੀ, ਗਗਨਦੀਪ ਸਿੰਘ ਗੂੜੀ ਸੰਘਰ, ਸਿਮਰਜੀਤ ਸਿੰਘ ਖੁੰਨਣ ਖੁਰਦ, ਬਾਬਾ ਬੰਦਾ ਸਿੰਘ ਬਹਾਦਰ ਦੇ ਆਗੂ ਨੇਤਾ ਸਿੰਘ ਕੋਟਭਾਈ, ਯੂਥ ਆਗੂ ਪੰਜਾਬ ਨਾਨਕ ਸਿੰਘ ਫਕਰਸਰ, ਮੀਤ ਪ੍ਰਧਾਨ ਪੰਜਾਬ ਗੋਰਾ ਸਿੰਘ, ਜਰਨਲ ਸਕੱਤਰ ਸ੍ਰੀ ਮੁਕਤਸਰ ਸਾਹਿਬ ਜਸਵਿੰਦਰ ਸਿੰਘ, ਚੇਅਰਮੈਨ ਕੁਲਦੀਪ ਸਿੰਘ ਫਕਰਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।