ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬਿੱਟੂ ਮੱਲਣ ਦਾ ਅਸਤੀਫ਼ਾ ਮਨਜ਼ੂਰ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬਿੱਟੂ ਮੱਲਣ ਦੀਆਂ ਆਪ ਹੁਦਰੀਆਂ ਕਰਕੇ ਅਸਤੀਫ਼ਾ ਮਨਜ਼ੂਰ: ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
Publish Date: Mon, 09 Mar 2026 06:56 PM (IST)
Updated Date: Mon, 09 Mar 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮੁਕਤਸਰ ਸਾਹਿਬ ਦੀ ਵਧਵੀ ਮੀਟਿੰਗ ਦਾਣਾ ਮੰਡੀ ਵਾਟਰ ਵਰਕਸ ਮਲੋਟ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਆਗੂ ਬਿੱਟੂ ਮਲਣ ਦੀਆਂ ਆਪ ਹੁਦਰੀਆਂ ਦਾ ਲਗਾਤਾਰ ਵਿਹਾਰ ਕਰਕੇ ਸਰਬ ਸੰਮਤੀ ਨਾਲ ਅਸਤੀਫ਼ਾ ਮਨਜੂਰ ਕੀਤਾ ਗਿਆ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਈ ਮਸਲਿਆਂ ’ਚ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਹੱਕ ਵਿੱਚ ਖੜਨਾ ਜਾਂ ਰਾਬਤਾ ਕਾਇਮ ਕਰਨਾ ਦੂਜੇ ਜਿਲ੍ਹੇ ’ਚ ਜਾ ਕੇ ਉਲੰਘਣਾਵਾਂ ਕਰਨੀਆਂ ਨੋਟ ਹੋਈਆਂ ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਬਿੱਟੂ ਮੱਲਣ ਜਿਸ ਨੇ 7 ਮਾਰਚ ਨੂੰ ਜਥੇਬੰਦੀ ਦੇ ਖਿਲਾਫ ਕਿਹਾ ਕਿ ਮੇਰੀ ਜ਼ਿਲ੍ਹਾ ਕਮੇਟੀ ਨੇ ਨਹੀਂ ਸੁਣੀ ਜਦੋਂ ਕਿ ਹਰ ਇਕ ਅਦਾਰਾ ਸੀ ਜਿਸਦਾ ਖੁਦ ਗਿੱਦੜਬਾਹਾ ਬਲਾਕ ਪ੍ਰਧਾਨ ਬਿੱਟੂ ਮੱਲਣ ਹੈ। ਪਰ ਮੀਟਿੰਗ ਸੱਦਣੀ ਜਰੂਰੀ ਨਹੀਂ ਸਮਝੀ ਤੇ ਛੋਟੀ ਘਟਨਾ ਕਾਰ ਦੀ ਤਲਾਸ਼ੀ ਲੈਣ ਤੇ ਸਿੱਧਾ ਪੁਲਿਸ ਨਾਲ ਉਲਝਣਾ ਇਹ ਵੀ ਠੀਕ ਨਹੀਂ ਸੀ ਇਸਨੂੰ ਰੋਕਿਆ ਗਿਆ ਪਰ ਉਸ ਦਿਨ ਜ਼ਿਲ੍ਹਾ ਕਮੇਟੀ ਦੀ ਵੀ ਉਲੰਘਣਾ ਕੀਤੀ ਇਸ ਕਰਕੇ ਇਹ ਮੰਨਿਆ ਜਾਂਦਾ ਕਿ ਬਿੱਟੂ ਮੱਲਣ ਜਥੇਬੰਦੀ ਨਾਲ ਨਹੀਂ ਚੱਲ ਸਕਦਾ ਅਸਤੀਫਾ ਮਨਜੂਰ ਕੀਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਤੋਂ ਇਲਾਵਾ ਬਲਾਕ ਲੰਬੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਵਿੱਤ ਸਕੱਤਰ ਮਨੋਹਰ ਸਿੰਘ ਸਿੱਖਵਾਲਾ, ਮਲੋਟ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਮਲੋਟ, ਜਨਰਲ ਸਕੱਤਰ ਕੁਲਦੀਪ ਸਿੰਘ ਕਰਮਗੜ, ਬੋਹੜ ਸਿੰਘ ਮਲੋਟ, ਮੁਕਤਸਰ ਬਲਾਕ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਰੂੜਿਆਵਾਲੀ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ, ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਸਰਗਰਮ ਵਰਕਰਾਂ ਤੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਲ ਸਨ।