ਭਾਕਿਯੂ ਕਾਦੀਆਂ ਨੇ ਕਿਸਾਨੀ ਮੰਗਾਂ ਮਸਲਿਆਂ ਬਾਰੇ ਕੀਤੀ ਚਰਚਾ
ਭਾਕਿਯੂ ਕਾਦੀਆਂ ਨੇ ਕਿਸਾਨੀ ਮੰਗਾਂ ਮਸਲਿਆਂ ਬਾਰੇ ਕੀਤੀ ਚਰਚਾ
Publish Date: Fri, 30 Jan 2026 05:40 PM (IST)
Updated Date: Fri, 30 Jan 2026 05:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਨਰਲ ਸਕੱਤਰ ਪੰਜਾਬ ਜਗਦੇਵ ਸਿੰਘ ਕਾਨਿਆਂਵਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਮੀਟਿੰਗ ਦੀ ਕਾਰਵਾਈ ਦਵਿੰਦਰ ਸਿੰਘ ਭੰਗੇਵਾਲਾ ਵੱਲੋਂ ਨਿਭਾਈ ਗਈ। ਮੀਟਿੰਗ ’ਚ ਕਿਸਾਨੀ ਮਸਲਿਆਂ ’ਤੇ ਚਰਚਾ ਕੀਤੀ ਗਈ। ਇਸ ਸਮੇਂ ਕਿਸਾਨ ਆਗੂ ਗੁਰਤੇਜ ਸਿੰਘ ਉਦੇਕਰਨ, ਗੁਰਜੰਟ ਸਿੰਘ ਸਰਪੰਚ ਕੋਟਲੀ ਦੇਵਨ, ਸਤਨਾਮ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ ਕੋਟਲੀ ਦੇਵਨ, ਦਲਜੀਤ ਸਿੰਘ, ਗੁਰਦੀਪ ਸਿੰਘ ਰੰਧਾਵਾ, ਯਾਦਵਿੰਦਰ ਸਿੰਘ ਭੰਗੇਵਾਲਾ, ਭੁਪਿੰਦਰ ਸਿੰਘ, ਕੁਲਬੀਰ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਫੂਲੇਵਾਲਾ, ਆਤਮਾ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਮੌੜ, ਨਿਰਮਲ ਸਿੰਘ ਸੰਗੂਧੌਣ, ਛਿੰਦਰਪਾਲ ਸਿੰਘ ਮੁਕਤਸਰ, ਨਿਰਮਲ ਸਿੰਘ, ਸੁਰਜੀਤ ਸਿੰਘ ਰੁਪਾਣਾ, ਗੁਰਤੇਜ ਸਿੰਘ, ਗੁਰਜੰਟ ਸਿੰਘ, ਦਲਜੀਤ ਸਿੰਘ ਸੀਰਵਾਲੀ, ਦਰਸ਼ਨ ਸਿੰਘ, ਰੇਸ਼ਮ ਸਿੰਘ ਲੁੰਡੇਵਾਲਾ, ਗੁਰਜੀਤ ਸਿੰਘ ਸੰਗੂਧੌਣ, ਸੁਖਚੈਨ ਸਿੰਘ, ਸੁਖਦੇਵ ਸਿੰਘ ਆਸਾ ਬੁੱਟਰ, ਤੇਜ਼ ਸਿੰਘ, ਬਲਦੇਵ ਸਿੰਘ ਥਰਾਜਵਾਲਾ, ਕੁਲਵੀਰ ਸਿੰਘ ਥਰਾਜਵਾਲਾ, ਬਚਿੱਤਰ ਸਿੰਘ, ਭਗਵਾਨਪੁਰਾ, ਦਰਸ਼ਨ ਸਿੰਘ ਮੁਕਤਸਰ, ਹਰਬੰਸ ਸਿੰਘ ਸੰਧੂ ਕਿਸਾਨ ਹਾਜ਼ਰ ਸਨ।