ਭਾਕਿਯੂ ਕਾਦੀਆਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਭਾਕਿਯੂ ਕਾਦੀਆਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
Publish Date: Mon, 13 Apr 2026 06:44 PM (IST)
Updated Date: Mon, 13 Apr 2026 06:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਅਗਵਾਈ ’ਚ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਪਿਛਲੇ ਦਿਨੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਪਿੰਡਾਂ ’ਚ ਗੜੇਮਾਰੀ ਹੋਈ ਉਸ ਨਾਲ ਫਸਲਾਂ ਦਾ 100 ਫੀਸਦੀ ਨੁਕਸਾਨ ਹੋਇਆ ਮੁਆਵਜੇ ਲਈ ਜੋ ਗਿਰਦਾਵਰੀ ਜਾਂ ਫਸਲ ਦੇ ਨੁਕਸਾਨ ਦਾ ਮੁਆਇਨਾ ਕਰਨਾ ਉਹ ਇੱਕ ਜਾਂ ਦੋ ਦਿਨਾਂ ’ਚ ਕੀਤਾ ਜਾਵੇ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਲਈ ਘੱਟੋ ਘੱਟ 50 ਹਜਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਆਵਜ਼ਾ ਤੁਰੰਤ ਫੌਰੀ ਪ੍ਰਭਾਵ ਨਾਲ ਸਿੱਧਾ ਕਾਸ਼ਤ ਕਾਰ ਜਿਸ ਨੇ ਫਸਲ ਦੀ ਬਿਜਾਈ ਕੀਤੀ ਹੈ ਉਸਨੂੰ ਹੀ ਮਿਲੇ ਨਾ ਕਿ ਸਿਫਾਰਸ਼ ਨਾਲ ਉਸਨੂੰ ਜਿਸਦਾ ਕਿ ਨੁਕਸਾਨ ਹੋਇਆ ਹੀ ਨਹੀਂ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਾਲੀਆਂ ਮੰਡੀਆਂ ’ਚ ਕਣਕ ਦੀ ਖਰੀਦ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ। ਇਸ ਮੌਕੇ ਕਿਸਾਨ ਆਗੂ ਗੁਰਤੇਜ ਸਿੰਘ ਉਦੇਕਰਨ, ਗੁਰਦਰਸ਼ਨ ਸਿੰਘ ਰਪਾਣਾ, ਨਿਰਮਲ ਸਿੰਘ ਸੰਗੂਧੌਣ, ਜਸਵੰਤ ਸਿੰਘ ਕੋਟਲੀ ਸੰਘਰ, ਬੇਅੰਤ ਸਿੰਘ ਬੱਲਮਗੜ, ਅਵਤਾਰ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਸੰਧੂ, ਗੁਰਦੀਪ ਸਿੰਘ ਫੂਲੇਵਾਲਾ, ਗੁਰਦਿਆਲ ਸਿੰਘ ਕੋਟਲੀ ਸੰਘਰ, ਗੁਰਪ੍ਰੀਤ ਸਿੰਘ ਗੰਧੜ, ਜਿੰਦਰ ਸਿੰਘ ਮੁਕਤਸਰ, ਸਤਨਾਮ ਸਿੰਘ ਸਰਪੰਚ ਸਰਾਂਵਾਂ ਬੋਦਲਾ, ਗੁਰਜੀਤ ਸਿੰਘ ਸਾਬਕਾ ਸਰਪੰਚ ਸਰਾਂਵਾਂ ਬੋਦਲਾ, ਰੇਸ਼ਮ ਸਿੰਘ ਸਰਾਂਵਾਂ ਬੋਦਲਾ, ਬਲਜਿੰਦਰ ਸਿੰਘ ਕੱਟਿਆਂਵਾਲੀ, ਸੰਦੀਪ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਮਰਾੜ ਕਲਾਂ, ਗੁਰਚਰਨ ਸਿੰਘ, ਸੁਖਮੰਦਰ ਸਿੰਘ, ਦਰਸ਼ਨ ਸਿੰਘ ਮੋਤਲੇਵਾਲਾ, ਦਲਜੀਤ ਸਿੰਘ ਸੀਰਵਾਲੀ, ਬਚਿੱਤਰ ਸਿੰਘ ਭਗਵਾਨਪੁਰਾ, ਸਾਂਝਾ ਰਾਮ ਭਗਵਾਨਪੁਰਾ, ਬਲਦੇਵ ਸਿੰਘ, ਹਰਪਾਲ ਸਿੰਘ ਅਬੁਲ ਖੁਰਾਣਾ, ਪ੍ਰੇਮਜੀਤ ਸਿੰਘ ਅਕਾਲਗੜ, ਦਲਜੀਤ ਸਿੰਘ ਅਕਾਲਗੜ੍ਹ, ਨਿਰਵੈਲ ਸਿੰਘ ਫੱਤਣਵਾਲਾ, ਹਰਦੀਪ ਸਿੰਘ ਹਰੀਕੇ ਕਲਾ, ਕ੍ਰਿਪਾਲ ਸਿੰਘ ਵੱਟੂ, ਗੁਰਚਰਨ ਸਿੰਘ ਬਾਂਮ ਤੇ ਹੋਰ ਕਿਸਾਨ ਹਾਜ਼ਰ ਸਨ।