ਖ਼ੁਦ ਸਿੱਖ ਇਤਿਹਾਸ ਪੜ੍ਹਨ ਤੇ ਬੱਚਿਆਂ ਨੂੰ ਪੜਾਉਣ ਦੀ ਸਖ਼ਤ ਲੋੜ : ਡਾ. ਕਰਵਿੰਦਰ ਸਿੰਘ ਯੂਕੇ
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਨੇ ਸ੍ਰੀ ਮੁਕਤਸਰ ਸਾਹਿਬ ’ਚ ਧਾਰਮਿਕ ਸਾਹਿਤ ਦਾ ਲੰਗਰ ਲਗਾਇਆ
Publish Date: Mon, 23 Feb 2026 03:42 PM (IST)
Updated Date: Mon, 23 Feb 2026 03:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਜ ਸੇਵਾ ਦੇ ਖੇਤਰ ’ਚ ਨਾਮਵਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਵੱਲੋਂ ਧਾਰਮਿਕ ਸਾਹਿਤ ਦਾ ਲੰਗਰ ਲਗਾਇਆ ਗਿਆ। ਨਾਨਕ ਨਾਮ ਲੇਵਾ ਸੰਗਤਾਂ ਨੇ ਧਾਰਮਿਕ ਸਾਹਿਤ ਖਰੀਦਣ ’ਚ ਭਾਰੀ ਦਿਲਚਸਪੀ ਦਿਖਾਈ ਅਤੇ ਇਸ ਗੁਰਮਤਿ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈੱਸ ਸਕੱਤਰ ਨਿਰਮਲ ਦੋਸਤ (ਰਾਏਕੋਟ) ਨੇ ਦਿੰਦਿਆਂ ਦੱਸਿਆ ਕਿ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਕਰਵਿੰਦਰ ਸਿੰਘ ਇੰਗਲੈਂਡ (ਰਾਏਕੋਟ ਵਾਲੇ) ਦੀ ਪ੍ਰੇਰਨਾ ਤੇ ਯੋਗ ਅਗਵਾਈ ਚ ਸਮੇਂ-ਸਮੇਂ ਸਿਰ ਧਾਰਮਿਕ ਸਾਹਿਤ ਦੇ ਲੰਗਰ ਵੱਖ-ਵੱਖ ਥਾਵਾਂ ’ਤੇ ਲਗਾਏ ਜਾਂਦੇ ਹਨ। ਵਾਤਾਵਰਨ ਨੂੰ ਹਰਾ-ਭਰਿਆ ਰੱਖਣ ਅਤੇ ਪ੍ਰਦੂਸ਼ਣ ਤੋਂਂ ਬਚਾਉਣ ਲਈ ਛਾਂਦਾਰ/ਫਲਦਾਰ ਬੂਟੇ ਲਗਾਏ ਜਾਂਦੇ ਹਨ। ਧਾਰਮਿਕ ਸਾਹਿਤ ਦੀਆਂ ਲਾਇਬਰੇਰੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ।ਹੋਰ ਵੀ ਸਮਾਜ ਸੇਵੀ ਕਾਰਜ ਤੇ ਗੁਰਮਤਿ ਕਾਰਜ ਕੀਤੇ ਜਾਂਦੇ ਹਨ। ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਕਰਵਿੰਦਰ ਸਿੰਘ ਇੰਗਲੈਂਡ(ਰਾਏਕੋਟ ਵਾਲੇ) ਨੇ ਕਿਹਾ ਕਿ ਸਾਨੂੰ ਸਿੱਖ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਪੜ੍ਹਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸਾਹਿਤ ਦਾ ਲੰਗਰ ਲਗਾਉਣ ਲਈ ਨਾਨਕ ਨਾਮ ਲੇਵਾ ਸੰਗਤਾਂ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਤੋਂ ਵੱਡੀ ਗਿਣਤੀ ਚ ਜੱਥੇ ਦੇ ਰੂਪ ਚ ਰਵਾਨਾ ਹੋਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ ਰਾਏਕੋਟ, ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰਮੀ, ਕੈਸ਼ੀਅਰ ਗੁਰਚੇਤ ਸਿੰਘ ਟੱਲੇਵਾਲ, ਹਰਜੀਤ ਸਿੰਘ ਸ਼ਰਾਂ, ਗੁਲਾਬ ਸਿੰਘ ਰਾਏਕੋਟ (ਚਾਂਗਲੀ), ਮਾਸਟਰ ਗੁਰਮੇਲ ਸਿੰਘ, ਗੁਰਲਵਲੀਨ ਸਿੰਘ ‘ਲਵੀ ਕੌਲਧਰ ਨੱਥੋਵਾਲ, ਸੁਰਿੰਦਰ ਸਿੰਘ ਬਰਮੀ, ਅੰਮ੍ਰਿਤਪਾਲ ਸਿੰਘ,ਕੇਸਰ ਸਿੰਘ ਪਰਮਜੀਤ ਕੌਰ ਬਰ੍ਹਮੀ, ਜਸਵਿੰਦਰ ਕੌਰ, ਅਮਰਜੀਤ ਕੌਰ, ਜਸਪਾਲ ਕੌਰ (ਸਾਰੇ ਬਰਮੀ ਤੋਂ), ਅਨੂ ਕੱਚਾ ਕਿਲ੍ਹਾ, ਰਣਜੀਤ ਕੌਰ ਬੈਂਕ ਕਾਲੋਨੀ, ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਰਵਦੀਪ ਕੌਰ, ਜਸਦੀਪ ਕੌਰ, ਹਰਦੀਪ ਕੌਰ (ਸਾਰੇ ਰਾਏਕੋਟ ਤੋਂ), ਸਾਹਿਬ ਸਿੰਘ ਜੰਡੂ ‘ਅੱਖਰਕਾਰ’ ਸ੍ਰੀ ਮੁਕਤਸਰ ਸਾਹਿਬ, ਲੈਕਚਰਾਰ ਰਵਿੰਦਰ ਸਿੰਘ ਨੱਢਾ ਵੀ ਹਾਜ਼ਰ ਸਨ।