ਬਾਬਾ ਫਰੀਦ ਸਕੂਲ ਛੱਤਿਆਣਾ ਨੇ ਹੋਣਹਾਰ ਵਿਦਿਆਰਥੀ ਨਕਦ ਰਾਸ਼ੀ ਨਾਲ ਸਨਮਾਨੇ
ਬਾਬਾ ਫਰੀਦ ਸਕੂਲ ਛੱਤਿਆਣਾ ਵੱਲੋਂ ਹੋਣਹਾਰ ਵਿਦਿਆਰਥੀ ਨਗਦ ਰਾਸ਼ੀ ਨਾਲ ਸਨਮਾਨਿਤ
Publish Date: Wed, 18 Feb 2026 04:41 PM (IST)
Updated Date: Wed, 18 Feb 2026 04:45 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵੱਲੋਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਦੀ ਅਗਵਾਈ ’ਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਨ ਲਈ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਂਗਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਖੋ ਖੋ ਕੋਚ ਤਰਸੇਮ ਕੁਮਾਰ ਮੁੱਖ ਅਧਿਆਪਕ ਗਿਲਜੇਵਾਲਾ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਆਰਡੀਨੇਟਰ ਸਮਾਰਟ ਸਕੂਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਬੰਧੀ ਸਕੂਲ ਦੇ ਐੱਮਡੀ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਦੌਰਾਨ ਮੈਰਿਟ ’ਚ ਸਥਾਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ 10 ਹਜਾਰ ਰੁਪਏ ਦੀ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਬੋਰਡ ਪ੍ਰੀਖਿਆਵਾਂ ’ਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਨਗਦ ਇਨਾਮ ਤਕਸੀਮ ਕੀਤੇ ਗਏ ਹਨ। ਇਸਤੋਂ ਇਲਾਵਾ ਰਾਸ਼ਟਰੀ ਖੇਡਾਂ ’ਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵੀ ਉਚੇਚੇ ਤੌਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥਣ ਰਤਿੰਦਰਦੀਪ ਕੌਰ ਨੇ ਦਸਵੀਂ ਕਲਾਸ ’ਚ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਸੀ ਨੂੰ 50 ਹਜਾਰ ਰੁਪਏ ਨਗਦ ਇਨਾਮ, ਅਰਸ਼ਦੀਪ ਕੌਰ, ਅਰਪਨਜੋਤ ਕੌਰ, ਨਵਰੀਤ ਕੌਰ, ਖੁਸ਼ਪ੍ਰੀਤ ਕੌਰ, ਨਵਰੀਤ ਕੌਰ, ਪ੍ਰਭਜੋਤ ਕੌਰ ਅਤੇ ਤਰਸਪ੍ਰੀਤ ਕੌਰ ਨੂੰ 10 -10 ਹਜਾਰ ਰੁਪਏ ਦੀ ਨਗਦ ਇਨਾਮ , ਜਦੋਂਕਿ ਖੇਡਾਂ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਚ ਕਰਨ ਸਿੰਘ, ਅਵੀਪ੍ਰੀਤ ਕੌਰ, ਸਵਰੀਤ ਕੌਰ, ਨਵਜੋਤ ਕੌਰ, ਰਵਨੀਤ ਕੌਰ, ਸਿਮਰਨ ਕੌਰ, ਗੁਰਪ੍ਰਤੀਕ ਸਿੰਘ, ਦਲਜੀਤ ਕੌਰ ਅਤੇ ਰਿਪਨਜੋਤ ਕੌਰ ਨੂੰ 10 -10 ਹਜਾਰ ਰੁਪਏ ਦੀ ਨਗਦ ਇਨਾਮ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਵੱਲੋਂ ਨੈੱਟਬਾਲ ਕੋਚ ਮਨਪ੍ਰੀਤ ਸਿੰਘ ਨੂੰ ਵੀ 11 ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦਾ ਧੀਆਂ ਨੇ ਹਮੇਸ਼ਾ ਮਾਣ ਰੱਖਿਆ ਹੈ ਇਸ ਲਈ ਉਹਨਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਧੀਆਂ ਦੀ ਪਰਵਰਿਸ਼ ਵੀ ਪੁੱਤਰਾਂ ਵਾਂਗ ਕਰੋ ਕਿਉਂਕਿ ਧੀਆਂ ਵੀ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ ਤੇ ਨਗਦ ਰਾਸ਼ੀ ਨਾਲ ਵਿਦਿਆਰਥੀਆਂ ਹੌਸਲਾ ਅਫਜਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ । ਇਸ ਮੌਕੇ ਗੁਰਮੇਲ ਸਿੰਘ ਡੀਪੀਆਈ, ਮਨਪ੍ਰੀਤ ਸਿੰਘ ਨੈਟਬਾਲ ਕੋਚ, ਗੁਰਜੋਤ ਸਿੰਘ, ਬਲਕਰਨ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।