ਖੇਤੀ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ
ਖੇਤੀਬਾੜੀ ਹਾਦਸਿਆਂ ਦੌਰਾਨ ਹਾਦਸਾਗ੍ਰਸਤ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ
Publish Date: Mon, 02 Feb 2026 04:45 PM (IST)
Updated Date: Mon, 02 Feb 2026 04:46 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮਾਰਕੀਟ ਕਮੇਟੀ ਦਫ਼ਤਰ ਗਿੱਦੜਬਾਹਾ ਵਿਖੇ ਅੱਜ ਖੇਤੀਬਾੜੀ ਹਾਦਸਿਆਂ ਦੌਰਾਨ ਹਾਦਸਾਗ੍ਰਸਤ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਇਸ ਮੌਕੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ ਵੱਲੋਂ ਅੱਜ 7 ਹਾਦਸਾਗ੍ਰਸਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 3,72,000/- ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸੁਪਰਡੈਂਟ ਕਨਹੀਆ ਲਾਲ, ਲੇਖਾਕਾਰ ਬਲਜਿੰਦਰ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਚੇਅਰਮੈਨ ਹਰਦੀਪ ਸਿੰਘ ਭੰਗਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕਿਸੇ ਵੀ ਖੇਤੀਬਾੜੀ ਹਾਦਸਾਗ੍ਰਸਤ ਕਿਸਾਨ/ਮਜਦੂਰ ਦੀ ਮੌਤ ਹੋਣ ਤੇ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਲ 2024 ਤੋਂ ਬਾਅਦ ਇਸ ਵਿੱਤੀ ਸਹਾਇਤਾ ਨੂੰ 2 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤਾ ਗਿਆ ਸੀ। ਇਸ ਮੌਕੇ ਚੇਅਰਮੈਨ ਐਡਵੋਕੇਟ ਭੰਗਾਲ ਨੇ ਕਿਸਾਨ ਅਤੇ ਮਜਦੂਰ ਵੀਰਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਜੇਕਰ ਕਿਸੇ ਕਿਸਾਨ/ਮਜ਼ਦੂਰ ਦੀ ਖੇਤ ’ਚ ਮੌਤ ਹੁੰਦੀ ਹੈ ਤਾਂ ਉਸ ਮ੍ਰਿਤਕ ਦਾ ਪੋਸਟ ਮਾਰਟਮ ਜਰੂਰ ਕਰਵਾਇਆ ਜਾਵੇ ਤਾਂ ਜੋ ਬਾਅਦ ਵਿੱਚ ਵਿੱਤੀ ਸਹਾਇਤਾ ਕਲੇਮ ਕਰਨ ’ਚ ਕੋਈ ਵੀ ਸਮੱਸਿਆ ਪੇਸ਼ ਨਾ ਆਵੇ ਕਿਉਂਕਿ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ’ਤੇ ਨਿਯਮਾਂ ਮੁਤਾਬਕ ਵਿੱਤੀ ਸਹਾਇਤਾ ਲੈਣ ਲਈ ਮ੍ਰਿਤਕ ਦਾ ਪੋਸਟ ਮਾਰਟਮ ਹੋਣਾ ਜਰੂਰੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਡੈਂਟ ਕਨਹੀਆ ਲਾਲ, ਲੇਖਾਕਾਰ ਬਲਜਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ ਅਤੇ ਗੌਰਵ ਕੁਮਾਰ ਵੀ ਮੌਜੂਦ ਸਨ।