ਅਸ਼ੋਕ ਬੁੱਟਰ ਵੱਲੋਂ ਇੰਟਰਲਾਕ ਟਾਇਲ ਲਗਾਉਣ ਦੀ ਸ਼ੁਰੂਆਤ
ਅਸ਼ੋਕ ਬੁੱਟਰ ਨੇ ਵਾਰਡ ਨੰਬਰ 19 ’ਚ ਇੰਟਰਲਾਕ ਟਾਇਲ ਲਗਾਉਣ ਦੀ ਕੀਤੀ ਸ਼ੁਰੂਆਤ
Publish Date: Sun, 15 Mar 2026 03:49 PM (IST)
Updated Date: Sun, 15 Mar 2026 03:51 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਇੰਚਾਰਜ ਪ੍ਰਭਜੋਤ ਸਿੰਘ ਪੈਵੀ ਢਿੱਲੋਂ ਦੀ ਅਗਵਾਈ ’ਚ ਗਿੱਦੜਬਾਹਾ ਸ਼ਹਿਰ ’ਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਤਹਿਤ ਹੀ ਵਾਰਡ ਨੰਬਰ 19 ਦੀ ਵਰਧਮਾਨ ਸਕੂਲ ਵਾਲੀ ਗਲੀ ’ਚ ਇੰਟਰਲਾਕ ਟਾਇਲ ਲਗਾਉਣ ਦੀ ਸ਼ੁਰੂਆਤ ਕਰਨ ਸਮੇਂ ਟਰੇਡ ਯੂਨੀਅਨ ਦੇ ਹਲਕਾ ਕੋਆਰਡੀਨੇਟਰ ਅਸ਼ੋਕ ਬੁੱਟਰ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿਮਨੀ ਚੋਣ ਦੌਰਾਨ ਗਿੱਦੜਬਾਹਾ ਵਾਸੀਆਂ ਨਾਲ ਜਿੰਨੇ ਵਾਅਦੇ ਕੀਤੇ ਸਨ ਉਹ ਸਾਰੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਨੂੰ ਖਤਮ ਕਰਨ ਲਈ ਲਗਾਤਾਰ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਇਸ ਕੰਮ ਲਈ ਪਹਿਲਾਂ ਲਾਲ ਕੋਠੀ ਡਿਸਪੋਜਲ ਤੋਂ ਘੱਗਾ ਬਬਾਨੀਆ ਡਰੇਨ ਤੱਕ ਸੀਵਰੇਜ ਦੀ ਡੀਆਈ ਪਾਇਪਲਾਇਨ ਦਾ ਕੰਮ ਮੁਕੰਮਲ ਕਰਵਾਇਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਜਗ੍ਹਾ ਜਗ੍ਹਾ ਓਵਰਫਲੋ ਰਹੇ ਗੰਦੇ ਪਾਣੀ ਤੋਂ ਰਾਹਤ ਮਿਲੀ। ਇਸੇ ਤਹਿਤ ਹੀ ਭੱਠੀ ਵਾਲੇ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਰਿਪਲੇਸਮੈਂਟ ਦਾ ਕੰਮ ਲਗਾਤਾਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਨਾਲ ਠਾਕੁਰ ਮਹੱਲਾ ਰੂਪਨਗਰ ਸੁਭਾਸ਼ ਨਗਰ ਮੋਤੀ ਨਗਰ ਅਤੇ ਪੱਕਾ ਤਲਾਬ ਦੇ ਏਰੀਏ ਵਿੱਚ ਰਹਿੰਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਸੜਕਾਂ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਦਫਤਰ ਇੰਚਾਰਜ ਕੁਲਭੂਸ਼ਨ ਸ਼ਰਮਾ, ਵਿਮਲ ਖੁਰਾਣਾ, ਕੱਕੂ ਨੰਬਰਦਾਰ, ਪਰਮਜੀਤ ਗਰਗ , ਸ਼ੈਰੀ ਮਾਨ, ਪਰਵੀਨ ਰਾਣੀ, ਆਸਾ ਰਾਣੀ, ਅਨੀਤਾ ਨਾਗਪਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।