ਪੰਜਾਬ ’ਚ 40% ਅਸਾਮੀਆਂ ਖਾਲੀ : ਹਰਗੋਬਿੰਦ ਕੌਰ
ਪੰਜਾਬ ਦੇ ’ਚ 40 ਪ੍ਰਤੀਸ਼ਤ ਦੇ ਕਰੀਬ ਅਸਾਮੀਆਂ ਪਈਆਂ ਹਨ ਖਾਲੀ : ਹਰਗੋਬਿੰਦ ਕੌਰ
Publish Date: Fri, 16 Jan 2026 05:58 PM (IST)
Updated Date: Fri, 16 Jan 2026 06:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ’ਚ ਸਮਾਜਿਕ ਸਿੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ’ਚ ਹਜ਼ਾਰਾਂ ਦੀ ਗਿਣਤੀ ’ਚ ਅਸਮੀਆਂ ਖਾਲੀ ਪਈਆਂ ਹਨ। ਜਿਨਾਂ ਨੂੰ ਸਰਕਾਰ ਭਰ ਨਹੀਂ ਰਹੀ, ਫੀਲਡ ਦੇ ਦਫਤਰਾਂ ’ਚ ਇੱਕ ਇੱਕ ਸੀਡੀਪੀਓ ਕੋਲ ਸੱਤ ਸੱਤ ਬਲਾਕਾਂ ਦਾ ਚਾਰਜ ਹਨ, ਇੱਕ ਡੀਪੀਓ ਕੋਲ ਤਿੰਨ ਤਿੰਨ ਜਿਲੇ ਹਨ, ਸੀਡੀਪੀਓ ਦਫਤਰਾਂ ਦੇ ਵਿੱਚ ਕਲਰਕ, ਸੁਪਰਡੈਂਟ, ਅਕਾਊਟ ਨਹੀਂ ਹਨ, ਜਿਸ ਕਰਕੇ ਰੋਜ ਮਰਾ ਦੇ ਕੰਮ ਵੀ ਨਹੀਂ ਹੋ ਰਹੇ। ਸੁਪਰਵਾਈਜਰਾ ਦੀ ਨਫਰੀ ਵੀ ਬਹੁਤ ਘੱਟ ਹੈ।ਆਂਗਣਵਾੜੀ ਵਰਕਰਾਂ ਹੈ ਹੈਲਪਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰਕੇ ਕੰਮ ਕਾਜ ਬੁਰੀ ਤਰਹਾਂ ਪ੍ਰਭਾਵਿਤ ਹੋ ਰਿਹਾ ਹੈ। ਪ੍ਰੰਤੂ ਪੰਜਾਬ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਉਹਨਾਂ ਨੇ ਦੱਸਿਆ ਕਿ ਅੱਜ ਉਹ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਲੈ ਕੇ ਮੁੱਖ ਦਫਤਰ ਆਏ ਸਨ, ਪਰੰਤੂ ਜਦ ਉਨ੍ਹਾਂ ਨੇ ਦਫਤਰ ਦੇ ਵਿੱਚ ਆ ਕੇ ਦੇਖਿਆ ਕਿ ਆਈਸੀਡੀਐਸ ਬਰਾਂਚ ਜਿਸ ਦੇ ਅਧੀਨ 55 ਹਜ਼ਾਰ ਦੇ ਕਰੀਬ ਆਗਣਵਾੜੀ ਵਰਕਰ ਹੈਲਪਰਾ ਕੰਮ ਕਰਦੀਆਂ ਹਨ ,ਉਸ ਦਾ ਸਾਰਾ ਸਟਾਫ ਮੰਤਰੀ ਬਲਜੀਤ ਕੌਰ ਨੇ ਮੁਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸੱਦਿਆ ਹੋਇਆ ਸੀ। ਆਂਗਣਵਾੜੀ ਵਰਕਰਾਂ ਹੈਲਪਰਾ ਜੋ ਨੇੜੇ ਤੇੜੇ ਦੇ ਬਲਾਕਾਂ ਦੀਆਂ ਸਨ ਉਨ੍ਹਾਂ ਨੂੰ ਵੀ ਉਸ ਪ੍ਰੋਗਰਾਮ ’ਚ ਬੁਲਾਇਆ ਗਿਆ ਸੀ, ਉਨ੍ਹਾਂ ਨੇ ਇਸ ਗੱਲ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਸਟਾਫ ਪਹਿਲਾਂ ਹੀ ਪੂਰਾ ਨਹੀਂ ਪਰ ਸਰਕਾਰ ਇਕੱਠ ਕਰਨ ਵਾਸਤੇ ਮੰਤਰੀ ਦੀ ਆਮਦ ਤੇ ਸਟਾਫ ਅਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਇਕੱਠ ਕਰ ਲੈਂਦੀ ਹੈ, ਜਿਸ ਨਾਲ ਪਹਿਲਾਂ ਤੋਂ ਹੀ ਬੁਰੀ ਤਰਹਾਂ ਪ੍ਰਭਾਵਿਤ ਹੋਏ ਕੰਮ ਹੋਰ ਵੀ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜ਼ੁਰਗਾਂ ਦੇ ਨਾਮ ਤੇ ਰੋਜ਼ ਨਵੇਂ ਡਰਾਮੇ ਕੀਤੇ ਜਾਂਦੇ ਹਨ, ਪਰ ਹਾਲਤ ਇਹ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਤੱਕ ਵੀ ਸਰਕਾਰ ਦੇਣ ’ਚ ਅਸਫਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਡਰਾਮੇ ਕਰਨ ਦੀ ਥਾਂ ਜਮੀਨੀ ਪੱਧਰ ਤੇ ਕੰਮ ਕਰੇ।