ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਦੀ ਮੀਟਿੰਗ ਅੱਜ
ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਦੀ ਮੀਟਿੰਗ 22 ਨੂੰ
Publish Date: Fri, 20 Feb 2026 04:17 PM (IST)
Updated Date: Fri, 20 Feb 2026 04:18 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਕ ਅਹਿਮ ਮੀਟਿੰਗ ਮਿਤੀ 22 ਫਰਵਰੀ 2026 ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸਾਬਕਾ ਸੂਬੇਦਾਰ ਦੀ ਪ੍ਰਧਾਨਗੀ ਹੇਠ ਹੋਵੇਗੀ। ਸਾਬਕਾ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਦੱਸਿਆ ਕਿ ਮੀਟਿੰਗ ’ਚ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਉਨ੍ਹਾਂ ਬਲਾਕ ਪ੍ਰਧਾਨਾਂ ਤੇ ਜ਼ਿਲ੍ਹਾ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀਆਂ ਨੂੰ ਫੋਨ ਕਰਕੇ ਮੀਟਿੰਗ ਪਹੁੰਚਣ ਦਾ ਸੱਦਾ ਦੇਣ। ਇਸ ਮੀਟਿੰਗ ਨੂੰ ਅਹਿਮ ਸਮਝਦੇ ਹੋਏ ਸਮੂਹ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਮੀਟਿੰਗ ’ਚ ਸਮੇਂ ਸਿਰ ਪਹੁੰਚਣ।