ਆਰਮੀ ਵੈਟਰਨ ਵੈਲਫੇਅਰ ਯੂਨੀਅਨ ਵੱਲੋਂ ਲੈਫਟੀਨੈਂਟ ਵਿਸ਼ਵਜੋਤ ਸਿੰਘ ਦਾ ਸਨਮਾਨ
ਆਰਮੀ ਵੈਟਰਨ ਵੈਲਫੇਅਰ ਯੂਨੀਅਨ ਵੱਲੋਂ ਲੈਫਟੀਨੈਂਟ ਵਿਸ਼ਵਜੋਤ ਸਿੰਘ ਨੂੰ ਕੀਤਾ ਸਨਮਾਨਿਤ
Publish Date: Sun, 15 Mar 2026 04:55 PM (IST)
Updated Date: Sun, 15 Mar 2026 04:57 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨ ਵੈਲਫੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਵਜੋਤ ਸਿੰਘ ਬਰਾੜ ਨੂੰ ਭਾਰਤੀ ਫੌਜ ’ਚ ਬਤੌਰ ਲੈਫਟੀਨੈਂਟ ਚੁਣੇ ਜਾਣ ਤੇ ਅੱਜ ਉਨ੍ਹਾਂ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਗ੍ਰਹਿ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸਾਬਕਾ ਸੂਬੇਦਾਰ ਨੇ ਦੱਸਿਆ ਕਿ ਲੈਫਟੀਨੈਂਟ ਵਿਸ਼ਵਜੋਤ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੀ ਜਿੱਥੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਵੀ ਪਹੁੰਚਣ ਦਾ ਸੱਦਾ-ਪੱਤਰ ਪ੍ਰਾਪਤ ਹੋਇਆ ਸੀ। ਅੱਜ ਵਿਸ਼ਵਜੋਤ ਦੇ ਗ੍ਰਹਿ ਵਿਖੇ ਪਹੁੰਚ ਕੇ ਯੂਨੀਅਨ ਵੱਲੋਂ ਵਿਸ਼ਵਜੋਤ, ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਬਰਾੜ, ਮਾਤਾ ਪਰਮਜੀਤ ਕੌਰ ਨੂੰ ਸਿਰਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸਾਬਕਾ ਸੂਬੇਦਾਰ, ਜਨਰਲ ਸਕੱਤਰ ਹੌਲਦਾਰ ਮੇਜਰ ਸਿੰਘ, ਜ਼ਿਲ੍ਹਾ ਖਜਾਨਚੀ ਹੌਲਦਾਰ ਬਲਵਿੰਦਰ ਸਿੰਘ ਮੋਤਲੇਵਾਲਾ, ਸ਼ਹਿਰੀ ਪ੍ਰਧਾਨ ਹੌਲਦਾਰ ਇਕਬਾਲ ਸਿੰਘ, ਮੁਕਤਸਰ ਬਲਾਕ ਪ੍ਰਧਾਨ ਹੌਲਦਾਰ ਬੋਹੜ ਸਿੰਘ ਮੋਤਲੇਵਾਲਾ, ਹੌਲਦਾਰ ਗੁਰਮੇਲ ਸਿੰਘ ਬੂੜਾ ਗੁੱਜਰ ਵੱਲੋਂ ਵਿਸ਼ਵਜੋਤ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਤਰੱਕੀਆਂ ਕਰਨ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਯੂਨੀਅਨ ਆਗੂਆਂ ਨੇ ਨਵੇਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਫੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਨੌਜਵਾਨ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਸ ਨੌਜਵਾਨ ਨੂੰ ਯੂਨੀਅਨ ਵੱਲੋਂ ਵੀ ਗਾਈਡ ਕੀਤਾ ਜਾਵੇਗਾ।